Mansa News ਨਵੀਂ ਤਕਨੀਕ ਐਟੀਜਨ ਕਿੱਟ ਦੀ ਕੀਤੀ ਸ਼ੁਰੂਆਤ

Mansa News
ਕਿੱਟ ਰਾਹੀਂ 30 ਮਿੰਟਾਂ ਵਿੱਚ ਮਿਲਦਾ ਹੈ ਕੋਰੋਨਾ ਸੈਂਪਲਿੰਗ ਦਾ ਨਤੀਜਾ : ਡਾ. ਰਾਏ

ਮਾਨਸਾ, 05 ਅਗਸਤ : ਜ਼ਿਲ੍ਹਾ ਸੈਂਪਲਿੰਗ ਟੀਮ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀ.ਐਚ.ਸੀ. ਬੁਢਲਾਡਾ ਵਿਖੇ ਮਿਸ਼ਨ ਫ਼ਤਿਹ ਅਧੀਨ ਨਵੀਂ ਤਕਨੀਕ ਐਟੀਜਨ ਕਿੱਟ ਦੀ ਸ਼ੁਰੂਆਤ ਕੀਤੀ ਗਈ।

ਡਾ. ਰਾਏ ਨੇ ਦੱਸਿਆ ਕਿ ਇਸ ਐਟੀਜਨ ਕਿੱਟ ਦਾ ਆਮ ਲੋਕਾਂ ਅਤੇ ਪਿਸਟੋਮੈਟਿਕ ਵਿਅਕਤੀਆਂ ਨੂੰ ਇਹ ਫਾਇਦਾ ਹੈ ਕਿ ਇਸ ਕਿੱਟ ਰਾਹੀਂ ਨਤੀਜਾ ਸਿਰਫ਼ 30 ਮਿੰਟਾਂ ਵਿੱਚ ਹੀ ਮਿਲ ਜਾਂਦਾ ਹੈ।ਡਾ. ਰਾਏ ਵਲੋਂ ਇਸ ਦੀ ਸ਼ੁਰੂਆਤ ਜ਼ਿਲ੍ਹਾ ਐਪੀਡੀਮਾਲੋਜਿਸਟ ਸ਼੍ਰੀ ਸੰਤੋਸ਼ ਭਾਰਤੀ ਤੋਂ ਸ਼ੁਰੂਆਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੈਂਪਲਿੰਗ ਟੀਮ ਵੱਲੋਂ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕਿੱਟ ਦਾ ਲੋਕਾਂ ਨੂੰ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

Mansa News

ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਡਰਨਾ ਨਹੀਂ ਸਗੋਂ ਇਸ ਦੇ ਖਿਲਾਫ਼ ਲੜਨਾ ਹੈ ਅਤੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਕਰਨ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਵਿੱਚ ਆਮ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੁੰਦੀ ਹੈ।

ये भी पढ़े : सही समय पर बैंक लोन के भुगतान पर मिलेगी सब्सिडी जानिए कैसे

ब्रेकिंग न्यूज और लाइव न्यूज अपडेट के लिए हमें  फेसबुक पर लाइक करें या ट्विटर पर फॉलो करें.

Masna News
Comments (0)
Add Comment