ਨੇੜਲੇ ਪਿੰਡ ਗੁਲਾੜੀ ਦੀ ਔਰਤ ਆਈ ਕਰੋਨਾ ਪੋਜੀਟਿਵ

ਸਤਨਾਮ ਸਿੰਘ ਕੰਬੋਜ : ਖਨੌਰੀ ਦੇ ਨੇੜਲੇ ਪਿੰਡ ਗੁਲਾੜੀ ਚ ਇੱਕ ਹਜ਼ਾਰ ਸਾਲਾਂ ਔਰਤ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆ ਗਈ ਹੈ ਜਿਸ ਨਾਲ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਹੈ ਜਾਣਕਾਰੀ ਮੁਤਾਬਿਕ ਔਰਤਬਿਮਲਾ ਦੇਵੀ ਵਾਈਸ ਆਫ ਸਤਪਾਲ ਤਕਰੀਬਨ ਇੱਕ ਮਹੀਨਾ ਪਹਿਲਾਂ ਹਰਿਆਣਾ ਕੈਥਲ ਦਵਾਈ ਲੈਣ ਲਈ ਗਈ ਸੀ ।ਪ੍ਰੰਤੂ ਇੱਕ ਮਹੀਨੇ ਤੋਂ ਬਾਅਦ ਬਾਹਰ ਕਿਧਰੇ ਵੀ ਨਹੀਂ ਗਈ ।ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਔਰਤ ਤੋਂ ਇਲਾਵਾ ਬਾਕੀ ਪਰਿਵਾਰ ਦੇ ਸੱਤ ਮੈਂਬਰ ਹੋਰ ਹਨ ਜੋ ਵੀ ਇਕੱਠੇ ਰਹਿੰਦੇ ਹਨ ।

ਇਸ ਸਬੰਧੀ ਸਿਹਤ ਵਿਭਾਗ ਦੇ ਐੱਮ ਪੀ ਐੱਚ ਡਬਲਯੂ ਜਗਸੀਰ ਸਿੰਘ ਨੇ ਦੱਸਿਆ ਕਿ ਬਿਮਲਾ ਦੇਵੀ ਦਾ ਪੰਜਾਬ ਸਰਕਾਰ ਵਿਭਾਗ ਵੱਲੋਂ ਚਲਾਇਆ ਮਿਸ਼ਨ ਫ਼ਤਹਿ ਤਹਿਤ ਸੈਂਪਲ ਲੈ ਗਿਆ ਸੀ ਜਿਸ ਦੀ ਰਿਪੋਰਟ ਬੀਤੀ ਸ਼ਾਮ ਛੇ ਜੁਲਾਈ ਨੂੰ ਪਾਜ਼ੀਟਿਵ ਆ ਗਈ ਹੈ ।ਪੈਂਦੇ ਸੈਂਟ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਕਰੋਨਾ ਪੀੜਤ ਔਰਤ ਦਾ ਪੁੱਤਰ ਗੁਰਚਰਨ ਸਿੰਘ ਪੁੱਤਰ ਸਤਪਾਲ ਸਿੰਘ ਗੁਰਮੀਤ ਸਿੰਘ ਪੁੱਤਰ ਸਤਪਾਲ ਸਿੰਘ ਸਿੰਘ ਵੀ ਮੈਡੀਕਲ ਪ੍ਰੈਕਟਿਸ ਦਾ ਕੰਮ ਕਰਦਾ ਹੈ ਜੋ ਕਿ ਪਿੰਡ ਵਿਚ ਨੇੜਲੇ ਪਿੰਡ ਠਸਕਾ ਚ ਡਾਕਟਰੀ ਪ੍ਰੈਕਟਿਸ ਦੀ ਦੁਕਾਨ ਕਰ ਰਿਹਾ ਹੈ ਪਤਾ ਲੱਗਿਆ ਹੈ ਕਿ ਉਸ ਨੂੰ ਵੀ ਬੁਖਾਰ ਹੋਣ ਕਾਰਨ ਤਿੰਨ ਦਿਨ ਤੋਂ ਪਿੰਡ ਠਸਕਾ ਚ ਆਪਣੀ ਦੁਕਾਨ ਨਹੀਂ ਖੋਲ੍ਹੀ ਹੈ । ਇਸ ਨਾਲ ਪਿੰਡ ਠਸਕਾ ਦੇ ਵਿਅਕਤੀਆਂ ਤੇ ਵੀ ਭੈਅ ਦਾ ਮਾਹੌਲ ਬਣਿਆ ਹੋਇਆ ਹੈ

Guladi Corona
Comments (0)
Add Comment