
ਐਸ ਸੀ ਮੋਰਚੇ ਦੇ ਪ੍ਰਧਾਨ ਜਗਸੀਰ ਸਿੰਘ ਛਾਜਲੀ ਨੂੰ ਖਨੌਰੀ ਪਹੁੰਚਣ ਤੇ ਭਾਜਪਾ ਵਰਕਰਾਂ ਨੇ ਕੀਤਾ ਸਨਮਾਨਿਤ
ਖਨੌਰੀ (ਸਤਨਾਮ ਸਿੰਘ ਕੰਬੋਜ) : ਭਾਜਪਾ ਦੇ ਨਵ ਨਿਯੁਕਤ ਐੱਸ ਸੀ ਮੋਰਚੇ ਦੇ ਪ੍ਰਧਾਨ ਜਗਸੀਰ ਸਿੰਘ ਛਾਜਲੀ ਦਾ ਖਨੌਰੀ ਪਹੁੰਚਣ ਤੇ ਜ਼ਿਲ੍ਹਾ ਵਾਈਸ ਪ੍ਰਧਾਨ ਸਤੀਸ਼ ਬਾਂਸਲ ਅਤੇ ਬੀ ਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਮੇਘ ਰਾਜ ਚੱਠਾ ਦੀ ਅਗਵਾਈ ਚ ਜਗਸੀਰ ਸਿੰਘ ਛਾਜਲੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ।ਨਵ ਨਿਯੁਕਤ ਪ੍ਰਧਾਨ ਜਗਸੀਰ ਸਿੰਘ ਛਾਜਲੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਭਾਜਪਾ ਦੀਆਂ ਗਤੀਵਿਧੀਆਂ ਘਰ ਘਰ ਪਹੁੰਚਾਉਣਗੇ ।ਉਨ੍ਹਾਂ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ ਚ ਭਾਜਪਾ ਵਰਕਰ ਅਹਿਮ ਰੋਲ ਅਦਾ ਕਰਨਗੇ ਇਸ ਮੌਕੇ ਕੁਲਦੀਪ ਸਿੰਘ ਗੁਲਾੜੀ ਸਾਬਕਾ ਜ਼ਿਲ੍ਹਾ ਜਨਰਲ ਸੈਕਟਰੀ ,ਗੁਰਸੇਵਕ ਸਿੰਘ ਕਮਾਲਪੁਰ ਸਾਬਕਾ ਐਸ ਸੀ ਮੋਰਚਾ ਪ੍ਰਧਾਨ ,ਬਲਵਿੰਦਰ ਸਿੰਘ ਭੱਟੀ, ਕੌਾਸਲਰ ਕੁਲਦੀਪ ਸਿੰਘ ਪੂਨੀਆ, ਡਾ ਪ੍ਰੇਮ ਬਾਂਸਲ ਮੰਡਲ ਪ੍ਰਧਾਨ, ਕ੍ਰਿਸ਼ਨ ਗੋਇਲ ਸਾਬਕਾ ਮੰਡਲ ਪ੍ਰਧਾਨ, ਮਨੋਹਰ ਸਿੰਗਲਾ, ਅਸ਼ੋਕ ਗਰਗ ,ਜਗਜੀਤ ਸਿੰਘ ਗੋਠਵਾਲ, ਸ਼ੀਸ਼ਪਾਲ ਮਲਿਕ ,ਅਸ਼ੋਕ ਚੱਠਾ, ਚੌਧਰੀ ਦਵਿੰਦਰ ਸਿੰਘ, ਮੇਹਰ ਚੰਦ,ਲਖਵਿੰਦਰ ਸਿੰਘ , ਬਿੰਦਰ ਗੁਲਾੜੀ ਆਦਿ ਭਾਜਪਾ ਵਰਕਰ ਹਾਜ਼ਰ ਸਨ ।