ਕਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਖਨੌਰੀ ਦੇ ਹਸਪਤਾਲ ਅਤੇ ਲੈਬੋਰਟਰੀ ਨੂੰ ਕਰਵਾਇਆ ਸੈਨੇਟਾਈਜ਼ਰ
ਖਨੌਰੀ (ਸਤਨਾਮ ਸਿੰਘ ਕੰਬੋਜ) ਬੀਤੇ ਦਿਨੀਂ ਨੇੜਲੇ ਪਿੰਡ ਸ਼ੇਰਗੜ੍ਹ ਦਾ ਵਿਅਕਤੀ ਕਰੋਨਾ ਪੋਜੀਟਿਵ ਖਨੌਰੀ ਦੇ ਨਿੱਜੀ ਹਸਪਤਾਲ ਚੋਂ ਮੈਡੀਸਨ ਲੈਣ ਲਈ ਆਇਆ ਸੀ ਜਿਸ ਤੋਂ ਬਾਅਦ ਸ਼ਹਿਰ ਚ ਦਹਿਸ਼ਤ ਦਾ ਮਾਹੌਲ ਹੋ ਗਿਆ ।ਕਰੋਨਾ ਵਾਰਿਸ ਦੀ ਇਸ ਮਹਾਂਮਾਰੀ ਤੋਂ ਬਚਾਅ ਲਈ (mphw) ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਨਿੱਜੀ ਭੱਟੀ ਹਸਪਤਾਲ ਅਤੇ ਐਲਫਾ ਲੈਬੋਰਟਰੀ ਨੂੰ ਸੈਨੇਟਾਈਜ਼ਰ ਕਰਵਾਇਆ ਗਿਆ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਭੱਟੀ ਹਸਪਤਾਲ ਦੇ ਸਮੂਹ ਸਟਾਫ ਨੂੰ ਸੈਂਪਲ ਲਈ ਮੂਨਕ ਹਸਪਤਾਲ ਵਿਖੇ ਭੇਜ ਦਿੱਤਾ ਹੈ ਅਤੇ ਜਿਨ੍ਹਾਂ ਦਿਨ ਤੱਕ ਉਸ ਦੀ ਰਿਪੋਰਟ ਨਹੀਂ ਆਉਂਦੀ ਉਨ੍ਹਾਂ ਦਿਨ ਤੱਕ ਹੋਮ ਕੈਰੋਟਿਨ ਰਹਿਣਗੇ ।ਸ਼ੇਰਗੜ੍ਹ ਦੇ ਵਿਅਕਤੀ ਦਾ ਕਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸ਼ਹਿਰ ਖਨੌਰੀ ਚ ਘੁੰਮਣ ਦੇ ਨਾਲ ਹੋ ਸਕਦੈ ਸ਼ਹਿਰ ਦੇ ਹੋਰ ਵੀ ਵਿਅਕਤੀ ਕਰੋਨਾ ਪਾਜੀਟਿਵ ਹੋ ਸਕਦੇ ਹਨ ।