
ਕਿਸਾਨ ਆਪਣੇ ਪੱਧਰ ਤੇ ਜੀਰੀ ਦੀ ਫ਼ਸਲ ਬਚਾਉਣ ਲਈ ਘੱਗਰ ਦੇ ਬੰਨ੍ਹ ਕਰ ਰਹੇ ਪੱਕੇ
- ਘੱਗਰ ਦੀ ਮਾਰ ਹੇਠਾਂ ਫਸਲ ਖਰਾਬ ਹੋਣ ਲਈ ਸਰਕਾਰ ਵੱਲੋਂ ਦਿੱਤੇ ਜਾ ਰਹੇ ਕਰੋੜਾਂ ਰੁਪਏ ਚੜ੍ਹਦੇ ਨੇ ਭ੍ਰਿਸ਼ਟਾਚਾਰ ਦੀ ਭੇਟ
- ਘੱਗਰ ਦੇ ਬਨ ਦੀ ਹਰ ਸਾਲ ਮੁਰੰਮਤ ਲਈ ਨਹੀਂ ਕੀਤਾ ਜਾਂਦਾ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ
ਖਨੌਰੀ ( ਸਤਨਾਮ ਸਿੰਘ ਕੰਬੋਜ) : ਸਥਾਨਕ ਸ਼ਹਿਰ ਖਨੌਰੀ ਦੇ ਮੱਧ ਵਿੱਚ ਲੰਘ ਰਿਹਾ ਘੱਗਰ ਦਰਿਆ ਖਨੌਰੀ ਸਰਕਲ ਦੇ ਪਿੰਡਾਂ ਲਈ ਹਰ ਸਾਲ ਆਫਤ ਬਣ ਕੇ ਆਉਂਦਾ ਹੈ ।ਇਹ ਘੱਗਰ ਦਰਿਆ ਹਰ ਸਾਲ ਖਨੌਰੀ ਨੇੜਲੇ ਪਿੰਡਾਂ ਚ ਸੈਂਕੜੇ ਏਕੜ ਫ਼ਸਲ ਪਾਣੀ ਨਾਲ ਖ਼ਰਾਬ ਕਰਦਾ ਹੈ ।ਇਹ ਘੱਗਰ ਦਰਿਆ ਮੋਰਨੀ ਦੀਆਂ ਪਹਾੜੀਆਂ ਵਿੱਚੋਂ ਨਿਕਲ ਕੇ ਪਟਿਆਲਾ ਹੁੰਦੇ ਹੋਏ ਰਾਜਸਥਾਨ ਤੱਕ ਪਹੁੰਚਦਾ ਹੈ ਇਸ ਵਿੱਚ ਬਰਸਾਤੀ ਪਾਣੀ ਤੋਂ ਇਲਾਵਾ ਫੈਕਟਰੀਆਂ ਦਾ ਗੰਦਾ ਪਾਣੀ ਵੀ ਘਗਰ ਵਿੱਚ ਚੱਲ ਰਿਹਾ ਹੈ ਜੋ ਕਿ ਭਿਆਨਕ ਬਿਮਾਰੀਆਂ ਫੈਲਾਉਂਦਾ ਹੈ ।
ਦੱਸਣਾ ਹੈ ਕਿ ਪਿਛਲੇ ਸਾਲ ਇਸ ਘੱਗਰ ਦਰਿਆ ਦੇ ਬੰਨ੍ਹ ਵਿੱਚ ਪਾੜ ਪੈਣ ਨਾਲ ਮੂਣਕ ਨੇੜੇ ਹਜ਼ਾਰ ਏਕੜ ਦੇ ਕਰੀਬ ਫ਼ਸਲ ਇਸ ਗੰਦੇ ਪਾਣੀ ਨਾਲ ਖਰਾਬ ਹੋ ਗਈ ਸੀ । ਜਿਸ ਤੋਂ ਬਾਅਦ ਸਰਕਾਰ ਕਿਸਾਨਾਂ ਨੂੰ ਮੁਆਵਜ਼ੇ ਦੇਣ ਦੇ ਭਰੋਸੇ ਦਿੰਦੀ ਹੈ ਜਿਸ ਤੇ ਪਟਵਾਰੀ ਤਹਿਸੀਲ ਤੇ ਐਸਡੀਐਮ ਵੱਲੋਂ ਅੰਨ੍ਹੇ ਰੁਪਏ ਭ੍ਰਿਸ਼ਟਾਚਾਰ ਦੀ ਭੇਟ ਚੜ੍ਹਦੇ ਹਨ ।
ਇਨ੍ਹਾਂ ਤੋਂ ਇਲਾਵਾ ਘੱਗਰ ਪਾਰ ਦੇ ਭਰੇ ਸਮੇਂ ਤੇ ਡਿਪਟੀ ਕਮਿਸ਼ਨਰ ਪੁਲਸ ਡਿਪਾਰਟਮੈਂਟ ਅਤੇ ਸਿਵਲ ਮਹਿਕਮੇ ਦੇ ਵੱਖ ਵੱਖ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਸਰਕਾਰ ਦੇ ਮੰਤਰੀ ਵੀ ਮੌਕਾ ਦੇਖ ਦੌਰੇ ਕੱਢਦੇ ਹਨ ।ਅਤੇ ਪਬਲਿਕ ਨੂੰ ਭਰੋਸਾ ਦੇ ਕੇ ਚਲੇ ਜਾਂਦੇ ਹਨ ਜਿਸ ਨਾਲ ਕਿਸਾਨਾਂ ਦੇ ਸਾਹ ਸੁੱਕੇ ਹੀ ਰਹਿ ਜਾਂਦੇ ਹਨ ।ਦੱਸਣਾ ਹੈ ਕਿ ਪਿਛਲੇ ਸਾਲ ਖਨੌਰੀ ਭਾਖੜਾ ਨਹਿਰ ਦੇ ਥੱਲੇ ਲੰਘ ਰਹੇ ਘੱਗਰ ਦੀ ਡਾਫ ਲੱਗਦੀ ਹੈ ਜਿਸ ਚ ਬੂਟੀ ਫਸ ਗਈ ਸੀ ਜਿਸ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਮੌਕੇ ਤੇ ਜੇਸੀਬੀ ਕਰੇਨਾਂ ਮੰਗਵਾ ਕੇ ਬੂਟੀ ਕਢਾ ਰਹੇ ਸਨ ਤਾਂ ਜੋ ਏਰੀਏ ਚ ਫਸਲ ਦੀ ਬਰਬਾਦੀ ਨਾ ਹੋਵੇ ।ਹੋ ਸਕਦਾ ਹੈ ਕਿ ਘੱਗਰ ਦੇ ਭਰੇ ਚੱਲਣ ਤੇ ਸਰਕਾਰ ਵੱਲੋਂ ਕਰੋੜਾਂ ਰੁਪਿਆ ਜੇ ਸੀ ਬੀ ਵਾਸਤੇ ਲੱਗਦਾ ਹੋਵੇ ।
ਪਰੰਤੂ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਸਰਕਾਰ ਵੱਲੋਂ ਇਸ ਘੱਗਰ ਦੇ ਬੰਨ੍ਹ ਨੂੰ ਅਤੇ ਸਫ਼ਾਈ ਵਾਸਤੇ ਇੱਕ ਰੁਪਿਆ ਵੀ ਖਰਚ ਨਹੀਂ ਕੀਤਾ ਜਾਂਦਾ ਹੈ ਜੋ ਕਿ ਕਿਸਾਨਾਂ ਲਈ ਮੁਸੀਬਤ ਬਣੀ ਹੋਈ ਹੈ ।ਆਪਣੀ ਜੀਰੀ ਦੀ ਫ਼ਸਲ ਨੂੰ ਬਚਾਉਣ ਲਈ ਕਿਸਾਨਾਂ ਵੱਲੋਂ ਹੁਣ ਆਪਣੇ ਪੱਧਰ ਤੇ ਟਰੈਕਟਰ ਅਤੇ ਜੇਸੀਬੀ ਲਾਕੇ ਘੱਗਰ ਦੇ ਬੰਨ੍ਹਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ ।
ਤਾਂ ਜੋ ਫਸਲ ਖਰਾਬ ਹੋਣ ਤੋਂ ਬਚ ਸਕੇ ਹੋ ਸਕਦਾ ਹੈ ਕਿ ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਚਲਾਏ ਟਰੈਕਟਰ ਟਰਾਲੀਆਂ ਤੇ ਜੇ ਸੀ ਬੀ ਦਾ ਕਿਰਾਇਆ ਵੀ ਘਗਰ ਡਿਪਾਰਟਮੈਂਟ ਬਿਨਾਂ ਰੁਪਏ ਖਰਚ ਕੀਤੇ ਸਰਕਾਰੀ ਖਰਚੇ ਤੇ ਲਾਉਂਦੇ ਹੋਣ ।