ਚੰਦੂ ਪਿੰਡ ਤੋਂ ਝੰਬੋ ਚੋਅ ਲਈ ਬਿਜਲੀ ਲਾਈਨ ਕੀਤੀ ਚਾਲੂ
ਖਨੌਰੀ (ਸਤਨਾਮ ਸਿੰਘ ਕੰਬੋਜ) : ਗ੍ਰਾਮ ਪੰਚਾਇਤ ਚਾਂਦੂ ਵੱਲੋਂ ਅੱਜ ਪਿੰਡ ਚਾਂਦੂ ਤੋਂ ਝੰਬੋ ਚੋਅ ਨੂੰ ਸਿੰਗਲ ਫੇਸ ਲਾਈਟ ਚਾਲੂ ਕਾਰਵਾਈ ਗਈ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਬੀਬੀ ਭੱਠਲ ਦੀ ਅਗਵਾਈ ਹੇਠ ਐਸਡੀਓ ਦਰਸ਼ਨ ਕੁਮਾਰ ਵੱਲੋਂ ਬਿਜਲੀ ਲਾਈਟ ਦੀ ਸਪਲਾਈ ਪਿੰਡ ਚੰਦੂ ਤੋਂ ਝੰਬੋ ਚੋਅ ਤੱਕ ਲਈ ਚਲਾ ਦਿੱਤੀ ਗਈ ਹੈ ਤਾਂ ਜੋ ਝੰਬੋ ਚੋਅ ਚ ਫਲੱਡ ਸਮੇਂ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ।
ਲਾਈਟ ਦੀ ਚਲਾਉਣ ਸਮੇਂ ਜੰਪਰ ਦੀ ਰਸਮ ਜੇਈ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਹੈ ਇਸ ਮੌਕੇ ਸਰਪੰਚ ਜਤਿੰਦਰ ਸਿੰਘ ,ਗੁਰਮੀਤ ਸਿੰਘ ,ਭੁਪਿੰਦਰ ਸ਼ਰਮਾ ,ਬੂਟਾ ਸਿੰਘ ,ਭਰਪੂਰ ਸਿੰਘ ,ਲਾਲ ਚੰਦ ,ਇੰਦਰ ਸਿੰਘ ,ਸੀਤਾ ਸਿੰਘ, ਰਾਜਵੀਰ ਸਿੰਘ, ਭਜਨਾ ਸਿੰਘ ,ਰਾਮਭਜ ,ਭਾਨੀ ਸਿੰਘ ਆਦਿ ਹਾਜ਼ਰ ਸਨ ।
