Hamara Today
Hindi & Punjabi Newspaper

ਨੌਕਰੀ ਦੇ ਨਾਮ ਤੇ ਠੱਗੀ ਮਾਰਨ ਵਾਲੇ ਗਿਰੋਹ ਦੇ ਵਿਅਕਤੀਆਂ ਆਇਆ ਪੁਲਿਸ ਅੜਿੱਕੇ

0

ਬੀਤੇ ਸਾਲ ਮਿਤੀ 24.05.2019 ਐੱਫਆਈਆਰ ਨੰਬਰ 55 ਧਾਰਾ 420 , 465 , 468 , 471 ਅਧੀਨ ਥਾਣਾ ਖਨੌਰੀ ਵਿਖੇ ਬੱਚਿਆਂ ਨਾਲ ਨੌਕਰੀ ਦਾ ਝਾਂਸਾ ਦੇ ਕੇ 31,39,717 ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਵਿਰੁੱਧ ਪਰਚਾ ਦਰਜ ਕੀਤਾ ਗਿਆ ਸੀ ।ਦੋਸ਼ੀਆਨ ਬਲਜੀਤ ਸਿੰਘ , ਸੋਹਨ ਲਾਲ ਅਤੇ ਮਲਕੀਤ ਸਿੰਘ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਤੋਂ ਫਰਾਰ ਚੱਲੇ ਆ ਰਹੇ ਸਨ |

ਜਿਨ੍ਹਾਂ ਵਿੱਚੋਂ ਦੋਸ਼ੀ ਬਲਜੀਤ ਸਿੰਘ ਵਾਸੀ ਹਰਨਾਮਪੁਰਾ ਨੇ ਐੱਸਐੱਸਪੀ ਸੰਗਰੂਰ ਕੋਲ ਖੁਦ ਨੂੰ ਬੇਦੋਸ਼ਾਂ ਹੋਣ ਲਈ ਇਨਕੁਆਰੀ ਵੀ ਲਗਾਈ ਹੋਈ ਸੀ , ਲੇਕਿਨ ਪਿਛਲੇ ਕਾਫੀ ਸਮੇਂ ਤੋਂ ਤਫ਼ਤੀਸ਼ ਕਰ ਰਹੇ ਐੱਸਪੀ ਡੀ ਸਰਦਾਰ ਗੁਰਮੀਤ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣੇਦਾਰ ਚਤਰ ਸਿੰਘ ਨੇ ਮਿਤੀ 23.06.2020 ਨੂੰ ਦੋਸ਼ੀ ਬਲਜੀਤ ਸਿੰਘ ਹਰਨਾਮਪੁਰਾ ਨੂੰ ਮਾਮਲੇ ਵਿੱਚ ਦੋਸ਼ੀ ਮੰਨਦਿਆਂ ਗ੍ਰਿਫ਼ਤਾਰ ਕਰ ਲਿਆ ਹੈ ।

ਜਿਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਉਸ ਨੂੰ ਮਾਨਯੋਗ ਅਦਾਲਤ ਮੂਣਕ ਵਿਖੇ ਪੇਸ਼ ਕਰਨ ਤੋਂ ਬਾਅਦ ਤਿੰਨ ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਹੈ | ਥਾਣੇਦਾਰ ਚਤਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਸ਼ੀ ਬਲਜੀਤ ਸਿੰਘ ਹਰਨਾਮਪੁਰਾ ਖੇੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ , ਪੁਲਿਸ ਰਿਮਾਂਡ ਲੈਣ ਤੋਂ ਬਾਅਦ ਪੁੱਛ ਪੜਤਾਲ ਕੀਤੀ ਜਾਵੇਗੀ ਅਤੇ ਜਲਦੀ ਹੀ ਇਸ ਦੇ ਬਾਕੀ ਰਹਿੰਦੇ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ । ਇਸ ਮੌਕੇ ਥਾਣੇਦਾਰ ਗੁਰਦੀਪ ਸਿੰਘ ਵੀ ਹਾਜ਼ਰ ਸੀ ।

Leave A Reply

Your email address will not be published.