ਸੀਵਰੇਜ ਸਿਸਟਮ ਸਬੰਧੀ ਲੱਗੇ ਧਰਨੇ ਦੀ ਜਿੱਤ ਨੂੰ ਲੋਕ ਹਮੇਸ਼ਾ ਯਾਦ ਰੱਖਣਗੇ।
Mansa News : 22 ਦਿਨ ਤਪਦੀ ਗਰਮੀ ਦੇ 22 ਦਿਨ ਤਾਪਮਾਨ 42-43-44 ਡਿਗਰੀ ਭਾਗ ਲੈਣ ਵਾਲੇ ਕਲਾਕਾਰ 65 ਤੋਂ75 ਸਾਲ ਤੱਕ ਦੇ ਸੀਨੀਅਰ ਸਿਟੀਜਨ-ਸੀਵਰੇਜ ਸਿਸਟਮ ਦੀ ਨਿਕਾਸੀ ਮਾੜਾ ਹਾਲ ਸਥਾਨ। ਸ਼ਹੀਦ ਸੇਵਾ ਸਿੰਘ ਠੀਕਰੀ ਵਾਲਾ ਚੌਕ
ਮਾਨਸਾ ਦੇ ਨਾਮਵਾਰ ਡਾਕਟਰ,ਨਾਮਵਰ ਵਕੀਲ,ਸੇਵਾ ਮੁਕਤ ਕਲਾਸ ਵਨ ਅਧਿਕਾਰੀ,ਪੀਸੀਐਸ ਅਧਿਕਾਰੀ,ਨਗਰ ਕੌਸਲ ਦੇ ਸਾਬਕਾ ਪ੍ਰਧਾਨ,ਸਾਬਕਾ ਅਤੇ ਹੁਣ ਵਾਲੇ ਮਿਊਸਪਲ ਕਮਿਸ਼ਨਰ,ਅਧਿਆਪਕ ਵਰਗ,ਕਿਸਾਨੀ ਵਰਗ ਭਾਵ ਕਿ ਧਰਨੇ ਵਿੱਚ ਸ਼ਾਮਲ ਉਹ ਲੋਕ ਸਨ ਜਿੰਨਾ ਨੇ ਆਪਣੇ ਸੇਵਾ ਦੇ ਕਾਰਜਕਾਲ ਵਿੱਚ ਸੈਕੜੇਂ ਅਜਿਹੇ ਧਰਨਿਆਂ ਦਾ ਫੈਸਲਾ ਕਰਵਾਇਆ,ਬੁੱਧੀਜੀਵੀ ਵਰਗ ਅਜਿਹਾ ਜਿਹੜਾ ਆਮ ਕਹਿੰਦਾ ਸੀ ਕਿ ਲੋਕਾਂ ਨੂੰ ਸਰਕਾਰ ਦੀ ਗੱਲ ਮੰਨਣੀ ਚਾਹੀਦੀ ਧਰਨੇ ਕਿਸੇ ਮੁਸੀਬਤ ਦਾ ਹੱਲ ਨਹੀ ਪਰ ਅੱਜ ਉਹ ਲੋਕ ਹੀ ਧਰਨੇ ਵਿੱਚ ਪੰਜਾਬ ਸਰਕਾਰ ਜਿਲ੍ਹਾ ਪ੍ਰਸਾਸ਼ਨ ਮੁਰਦਾਬਾਦ ਕਹਿ ਰਹੇ ਸਨ।
ਰੇਹੜੀ ਅਤੇ ਮਜਦੂਰਾਂ ਦੀ ਸ਼ਮੂਲੀਅਤ ਸੀਵਰੇਜ ਦੀ ਸਮੱਸਿਆ ਸਬੰਧੀ ਲੱਗਿਆ ਧਰਨਾ ਪਹਿਲੇ ਦਿਨ ਤੋਂ 22 ਦਿੰਨਾਂ ਤੱਕ ਜਾਵੇਗਾ ਕਿਸੇ ਨੇ ਨਹੀ ਸੀ ਸੋਚਿਆ।ਲੋਕਾਂ ਨੂੰ ਭਰੋਸਾ ਸੀ ਕਿ ਧਰਨਾ ਲਾਉਣ ਵਾਲੀ ਸੰਸਥਾ ਇੱਕ ਆਮ ਜਿਹੀ ਸੰਸ਼ਥਾ ਨਹੀ ਕਿ ਦਰੀਆਂ ਵਿਛਾਈਆਂ,ਟੈਂਟ ਲਾਇਆ ਧਰਨਾ ਸ਼ੁਰੂ।ਧਰਨੇ ਕਾਰਣ ਜਿਲ੍ਹਾ ਪ੍ਰਸ਼ਾਸ਼ਨ ਬਹੁਤ ਨਾਮੋਸ਼ੀ ਵਿੱਚ ਕਿ ਮਾਨਸਾ ਦੇ ਉਹ ਪੰਤਵੰਤੇ ਸੱਜਣ ਜਿਹੜੇ ਹਰ ਸਮਾਗਮ ਵਿੱਚ ਅਧਿਕਾਰੀਆਂ ਲਈ ਬੁੱਕੇ ਲੇ ਖੜਦੇ ਸਨ ਅੱਜ ਉਹਨਾਂ ਨੂੰ ਪ੍ਰਸਾਸ਼ਨ ਦੀ ਲੋੜ ਪਈ ਤਾਂ ਪ੍ਰਸਾਸ਼ਨ ਕੁਝ ਨਹੀ ਸੀ ਕਰ ਸਕਦਾ।
ਪਰ 22 ਦਿਨ ਚਲੇ ਧਰਨੇ ਵਿੱਚ ਦੇਖਿਆ ਗਿਆ ਕਿ ਸੇਵਾ ਮੁਕਤ ਅਧਿਕਾਰੀਆਂ ਲਈ ਚੰਗਾ ਸਮਾ ਪਾਸ ਕਰਨ ਦਾ ਮੋਕਾ ਸਵੇਰੇ ਆ ਧਰਨੇ ਵਿੱਚ ਸ਼ਾਮਲ ਹੋਣਾ ।ਪਰ ਅੰਦਰ ਕੀ ਚੱਲ ਰਿਹਾ ਸੀ ਇਸ ਬਾਰੇ ਕਿਸੇ ਨੂੰ ਕੁਝ ਨਹੀ ਸੀ ਪੱਤਾ ਜੇਕਰ ਕੋਈ ਮਿਲਦੀ ਕੰਨਸੋਅ ਨੂੰ ਸਾਝੀ ਕਰਦਾ ਤਾਂ ਉਸ ਨੂੰ ਟਕੇ ਵਰਗਾ ਜਵਾਬ।
ਉਧਰ ਧਰਨਾ ਲਾਉਣ ਵਾਲੀ ਸੰਸ਼ਥਾ ਦੇ ਨਵਾਬ ਆਪਣੀ ਰਾਜਨੀਤਕ ਇੱਛਾ ਨੂੰ ਪੂਰੀ ਕਰਨ ਹਿੱਤ ਆਪਣੇ ਰਾਜਨੀਤਕ ਆਕਾ ਨੂੰ ਖੁਸ਼ ਰੱਖਣ ਹਿੱਤ ਮੀਟਿੰਗ ਕਰਦੇ ਹੱਥ ਮਿਲਾਏ ਜਾਦੇ ਉਹਨਾਂ ਦੇ ਰਾਜਨੀਤਕ ਬੋਸ ਚੋਣਾ ਦੇ ਸਮੇ ਵੰਝ ਗੱਢਣ ਲਈ ਸ਼ਾਬਾਸ਼ ਦਿੰਦੇ।ਇਸ ਵਾਰ ਟਿਕਟ ਦਾ ਪੱਕਾ ਭਰੋਸਾ ਮਿਲਦਾ।ਉਧਰ ਜਦੋਂ ਅਖਬਾਰਾਂ ਵਿੱਚ ਰੋਜਾਨਾਂ ਖਬਰਾਂ ਲੱਗਦੀਆਂ ਤਾਂ ਉਹ ਲੋਕਾਂ ਦਾ ਖੁਸ਼ ਹੋਣਾ ਸੁਭਾਵਿਕ ਹੈ।ਸਬ ਕੁਝ ਠੀਕ ਚਲ ਰਿਹਾ ਸੀ ਨਾਟਕ ਵਾਂਗ ਮਾਨਸਾ ਕਲਾਕਾਰਾਂ ਦੀ ਧਰਤੀ ਹਰ ਕੋਈ ਆਪਣਾ ਆਪਣਾ ਰੋਲ ਨਿਭਾ ਰਿਹਾ ਸੀ।
ਅਖਬਾਰ ਵਿੱਚ 20 ਬੰਦਿਆਂ ਦੀ ਫੋਟੋ 35 ਬੰਦਿਆਂ ਦਾ ਨਾਮ ਪਰ ਕਈਆਂ ਨੂੰ ਆਸ ਕਿ ਫੋਟੋ ਇਕੱਲੇ ਦੀ ਲੱਗੇ ਪ੍ਰੈਸ ਨੋਟ ਵਿੱਚ ਵੱਡਾ ਸਾਰਾ ਬਿਆਨ।ਆਪਣੇ ਵਜੀਰਾਂ ਨੂੰ ੰਹੀਰੋ ਦੀ ਭੂਮਿਕਾ ਨਿਭਾਉਣ ਵਾਲਾ ਪ੍ਰੈਸ ਨੋਟ ਜਾਰੀ ਕਰਨ ਦੀ ਹਦਾਇਤ।ਪਰ ਕੋਈ ਇਹ ਨਹੀ ਜਾਣਦਾ ਕਿ ਸਾਰੇ ਹੀ ਕਲਾਕਾਰ ਹਨ ਆਪਣੀ ਆਪਣੀ ਫਿਲਮ ਦੇ ਹੀਰੋ।ਇੱਕ ਦੋ ਹੋਰ ਜਿੰਨਾ ਨੂੰ ਉਹ ਪ੍ਰਬੰਧਕ ਨਾ ਤਿੰਨਾ ਵਿੱਚ ਨਾਂ ਤੇਰਾਂ ਵਿੱਚ ਸਮਝਦੇ ਉਹ ਵੀ ਆਪਣਾ ਵੱਡਾ ਸਾਰਾ ਬਿਆਨ ਲਵਾਉਣ ਲਈ ਕਾਹਲੇ ਆਪਣੇ 35 ਸਾਲ ਦੇ ਤਜਰਬੇ ਦਾ ਹਵਾਲਾ ਦਿੰਦੇ।
ਸੇਵਾ ਮੁਕਤ ਅਧਿਕਾਰੀ ਵੀ ਆਪਣੀ ਕਮੀਜ ਦੂਸਰੇ ਨਾਲੋਂ ਚਿੱਟੀ ਕਹਿੰਦੇ ਨਾਮ ਦੀ ਤਰਤੀਬ ਨੂੰ ਪਹਿਲਾਂ ਲਿੱਖਣ ਨੂੰ ਕਹਿੰਦੇ।ਜਿਸ ਲਈ ਨਵੇ ਨਵੇ ਬਣੇ ਦਫਤਰ ਦੇ ਬਾਬੂ ਨਵੀ ਨਵੀ ਤਕਨੀਕ ਨਾਲ ਖਬਰ ਜਾਰੀ ਕਰਨ ਲੱਗਦੇ।ਅਸਲ ਵਿੱਚ ਇਹ ਗੱਲ ਵੀ ਮੰਨਣਯੋਗ ਹੈ ਕਿ ਸਾਡੇ ਆਕਾ ਵੀ ਅੱਗੇ ਆਕਾ ਅਤੇ ਚੇਲਿਆਂ ਦੇ ਥੱਲੇ ਚੇਲੇ ।ਸੋ ਇਸ ਤੋਂ ਪਹਿਲਾਂ ਕੋਈ ਵਿਅਕਤੀ ਕਾਬਜ ਹੋਵੇ ਉਹ ਕਿਸੇ ਰਾਂਹੀ ਕਿ ਮੇਰਾ ਨਾਮ ਨਹੀ ਜਦੋਂ ਕਿ ਸਬ ਜਾਣਦੇ ਸਨ ਉਹ ਅਫਸਰ ਘੱਟ ਅਤੇ ਸਬਜੀ ਵੇਚਣ ਵਾਲਾ ਵੱਧ ਲੱਗਦਾ ਜਿੁਵੇਂ ਕਿਹਾ ਜਾਦਾਂ ਕਿ ਅਫਸਰ ਤਿੰਨ ਤਰਾਂ ਦੇ ਹੁੰਦੇ ਇੱਕ ਉਹ ਅਫਸਰ ਜੋ ਜਦੋਂ ਬਾਹਰ ੁਿਨਕਲਦੇ ਲੋਕ ਦੇਖਦੇ ਹੀ ਸਲੂਟ ਮਾਰਨ ਲੱਗਦੇ ਦੂਜੀ ਤਰਾਂ ਦੇ ਉਹ ਅਫਸਰ ਜੋ ਜਦੋਂ ਬਾਹਰ ਨਿਕਲਦੇ ਤਾਂ ਨਾਲ ਦੋ ਚਾਰ ਬੰਦਿਆਂ ਨੂੰ ਨਾਲ ਲੇਕੇ ਨਿਕਲਦੇ ਅਤੇ ਨਾਲ ਚੱਲਣ ਵਾਲੇ ਬੰਦੇ ਲੋਕਾਂ ਨੂੰ ਕਹਿੰਦੇ ਕਿ ਇਹ ਫਲਾਣਾ ਅਫਸਰ ਹੈ ਨਮਸਤੇ ਬਲਾਉ ਸਲਾਮ ਕਰੋ ਪਰ ਲੋਕ ਕਹਿੰਦੇ ਕਿ ਲੱਗਦਾ ਤਾਂ ਨਹੀ ਕਿ ਅਫਸਰ ਹੈ ਪਰ ਜੇ ਤੁਸੀ ਕਹਿੰਦੇ ਹੋ ਤਾਂ ਮੰਨ ਲੈਦੇ।ਤੀਸਰੀ ਕਿਸਮ ਦੇ ਅਫਸਰ ਉਹ ਜੋ ਆਪਣੇ ਨਾਲ ਪੰਜ ਸੱਤ ਬੰਦੇ ਵੀ ਲਿਜਾਦੇ ਲੋਕਾਂ ਨੂੰ ਹੱਥ ਜੋੜ ਜੋੜ ਕਹਿੰਦੇ ਕਿ ਇਹ ਅਫਸਰ ਹੈ ਪਰ ਲੋਕ ਉਸ ਦੀ ਨਹੀ ਮੰਨਦੇ ਤੇ ਕਹਿੰਦੇ ਕਿ ਤੁਸੀ ਗਲਤ ਹੋ ਜਾਹਲੀ ਬੰਦੇ ਨੂੰ ਅਫਸਰ ਬਣਾਈ ਜਾਦੇ ਹੋ।ਸੋ ਉਹ ਤੀਜੀ ਤਰਾਂ ਦਾ ਅਫਸਰ ਪਰ ਲੋਕ ਨਹੀ ਮੰਨਦੇ ਆਪਣਾ ਸਮਾਂ ਬਤੀਤ ਕਰਨ ਲਈ ਕਦੇ ਉਧਰ ਕਦੇ ਉਧਰ।
ਪ੍ਰੈਸ ਨੋਟ ਇਸ ਤਰਾਂ ਜਾਰੀ ਹੋਣ ਲੱਗਦੇ ਜਿਵੇਂ ਕੋਈ ਬਹੁਤ ਵੱਡੀ ਚੋਣ ਹੋਵੇ ਦਿਨੋ ਦਿਨ ਲੰਮੇ ਹੁੰਦੇ ਜਾ ਰਹੇ ਧਰਨੇ ਤੋਂ ਅੱਕਵਾਂ ਮਹਿਸੂਸ ਹੋਣ ਲੱਗਦਾ ਹੁਣ ਤਾਂ ਸਵੇਰੇ ਸ਼ਾਮ ਪੈਸ ਨੋਟ ਲਈ ਫੋਟੋ ਖਿਚਵਾਉਣਾ ਵੀ ਅੋਖਾ ਲੱਗਦਾ।ਫੇਰ ਸ਼ੁਰੂ ਹੁੰਦਾ ਫਿਲਮ ਦੀ ਸਮਾਪਤੀ ਵਾਲਾ ਸੀਨ।ਲੋਕਾਂ ਨੇ ਅਜੇ ਇਹ ਵੀ ਨਹੀ ਸੀ ਮਹਿਸੂਸ ਕੀਤਾ ਕਿ ਫਿਲਮ ਕਲਾਈਮੈਕਸ ਤੇ ਨਹੀ ਪਹੁੰਚੀ ਪਰ ਉਹ ਜਬਰਦਸਤੀ ਫਿਲਮ ਦਾ ਅੰਤ।
ਫਿਲਮ ਦਾ ਅਗਲਾ ਸੀਨ ਸ਼ੁਰੂ ਹੁੰਦਾ ਮੰਤਰੀ ਨੂੰ ਮਿੱਲਣ ਦਾ ਤਾਂ ਜੋ ਸਰਕਾਰ ਤੋਂ ਕੋਈ ਲਾਭ ਲਿਆ ਜਾਵੇ।ਰਾਤ ਦੇ ਹਨੇਰਿਆਂ ਅਤੇ ਬੰਦ ਕਮਰਿਆਂ ਵਿੱਚ ਮੀਟਿੰਗਾਂ ਦਾ ਦੋਰ ਸ਼ੁਰੂ ਹੁੰਦਾ ਹਰ ਕੋਈ ਇੱਕ ਦੂਜੇ ਨੂੰ ਠਿਬੀ ਮਾਰਣੀ ਚਾਹੁੰਦਾ।ਪ੍ਰਬੰਧਕਾਂ ਵੱਲੋਂ ਧਰਨੇ ਨੂੰ ਵੇਚਣ ਦੀਆ ਖਬਰਾਂ ਬਾਹਰ ਵੀ ਪਹੁੰਚਦੀਆ ਪਰ ਪ੍ਰਬੰਧਕਾਂ ਦੇ ਆਹੁਦੇ ਅਤੇ ਲੋਕਾਂ ਵਿੱਚ ਉਹਨਾਂ ਦਾ ਅਧਾਰ।ਆਖਰ ਰਾਤ ਦੇ ਹਨੇਰੇ ਵਿੱਚ ਫੈਸਲਾ ਹੋ ਜਾਦਾਂ ਕਿਉਕਿ ਉਹਨਾਂ ਦਾ ਵੱਡਾ ਆਕਾ ਆ ਰਿਹਾ ਇਹ ਨਾ ਹੋਵੇ ਕਿ ਕੀਤੀ ਕਰਾਏ ਤੇ ਪਾਣੀ ਇਸ ਲਈ ਮੰਤਰੀ ਨਾਲ ਸਾਰਾ ਕੁਝ ਸੈਟਲ ਹੁੁੰਦਾ।
ਸਵੇਰੇ ਧਰਨੇ ਦਾ 22ਵਾਂ ਦਿਨ ਲਿਖੀ ਹੋਈ ਸਕ੍ਰਿਪਟ ਅੁਨਸਾਰ ਹਰ ਕਲਾਕਾਰ ਆਪਣਾ ਆਪਣਾ ਰੋਲ ਨਿਭਾਉਣ ਨੂੰ ਤਿਆਰ।ਮੰਚ ਵੀ ਸੰਭਾਲ ਲਿਆ ਜਾਦਾਂ ਭੁੱਖ ਹੜਤਾਲ ਤੇ ਵੀ ਵਿਸ਼ੇਸ ਬੰਦੇ ਬਿਠਾਏ ਜਾਦੇ ਜੋਤਸ਼ੀ ਆਪਣਾ ਟੇਵਾ ਲਾਉਦੇ ਕਿ ਕੀ ਹੋ ਰਿਹਾ ਕੁਝ ਤਾਂ ਬਾਕੀ ਦਿੰਨਾ ਨਾਲੋਂ ਫਰਕ ਹੈ।ਆਖਰ ਠੀਕ 11 ਵਜੇ ਹੂਟਰ ਵਜਦਾ ਮੰਤਰੀ ਦਾ ਦਾਖਲਾ ਹੁੰਦਾ ਜਿਵੇ ਜਿਵੇਂ ਸਕ੍ਰਿਪਟ ਵਿੱਚ ਲਿਿਖਆ ਪ੍ਰਧਾਨ ਨੂੰ ਦੋਂ ਮਿੰਟ ਫੇਰ ਮੰਤਰੀ ਉਹੀ ਭਰੋਸਾ ਪਰ ਨਾਲ ਹੀ ਹੰਕਾਰੀ ਰਾਜੇ ਵਾਲੀ ਭਾਸ਼ਾ ਕਿ ਵੋਟਾਂ ਪਾਉਣੀਆ ਪਾਉ ਨਹੀ ਨਾ ਪਾਉ ਕੰਮ ਆਪਣੀ ਚਾਲ ਨਾਲ ਹਉ ਧਰਨਾ ਚੁੱਕਣਾ ਚੁਕੋ ਨਹੀ ਚੁੱਕਣਾ ਨਾ ਚੁੱਕੋ।ਅਜੇ ਇਹ ਰੋਲਾ ਗੋਲਾ ਚੱਲ ਹੀ ਰਿਹਾ ਹੁੰਦਾ ਕਿ ਪੰਜ ਗਲਾਸ ਲੱਸੀ ਦੇ ਆ ਜਾਦੇ ਲੋਕ ਸੋਚਦੇ ਸ਼ਾਇਦ ਮੰਤਰੀ ਲਈ ਹੋਣ ਪਰ ਕਹਿੰਦੇ ਇਹ ਉਹਨਾਂ ਲਈ ਜਿੰਂਨਾਂ ਨੇ ਹੁਣ ਤੋਂ ਪੰਦਰਾਂ ਮਿੰਟ ਪਹਿਲਾਂ ਭੁੱਖ ਹੜਤਾਲ ਰੱਖੀ ਮੋਜਾਂ ਹੀ ਮੋਜਾਂ ਪੰਦਰਾਂ ਮਿੰਟਾਂ ਦੀ ਭੁੱਖ ਹੜਤਾਲ ਮੰਤਰੀ ਦੇ ਹੱਥੋ ਲੱਸੀ ਨਾਲੇ ਫੋਟੋ। Mansa
ਲੋਕ ਲੁੱਟ ਗਏ ਲੁੱਟੇ ਗਏ ਦਾ ਰੋਲਾ ਪਾਉਦੇ ਪਰ ਮੇਲੇ ਵਿੱਚ ਚੱਕੀ ਰਾਹਿਆਂ ਨੂੰ ਕੋਣ ਪੁੱਛਦਾ ਪ੍ਰਬੰਧਕ ਦੇ ਚੇਹਰੇ ਤੇ ਇੱਕ ਜੇਤੂ ਮੁਸਕਾਨ ਜਲਦੀ ਗਾਇਬ ਹੋ ਜਾਦੀ ਜਦੋਂ ਜਿੰਦਾਬਾਦ ਮੁਰਦਾਬਾਦ ਦਾ ਰੋਲਾਂ ਪੈਂਦਾ।ਪ੍ਰਬੰਧਕਾ ਵੱਲੋਂ ਰੱਟਿਆ ਰਟਾਇਆ ਜਵਾਬ ਕਿ ਧਰਨੇ ਵਿੱਚ ਲੋਕ ਨਹੀ ਸੀ ਆ ਰਹੇ ਲੋਕ ਸਹਿਯੋਗ ਨਹੀ ਸਨ ਦੇ ਰਹੇ ਪਰ ਉਹ 65 ਅਤੇ 70 ਸਾਲ ਦੇ ਸੀਨੀਅਰ ਸਿਟੀਜਨ ਕਹਿੰਦੇ ਕਿ ਜਦੋਂ ਅਸੀ ਮਰਨ ਨੂੰ ਤਿਆਰ ਸੀ ਫੇਰ ਸਾਥੋਂ ਪੁਛਿਆ ਨਹੀ ਗਿਆ ਲੋਕਾਂ ਦਾ ਕਹਿਣਾ ਸੀ ਕਿ ਜਿਸ ਦਿਨ ਧਰਨਾ ਲਾਇਆ ਉਸ ਦਿਨ ਕਿਸ ਤੋਂ ਸਹਿਯੋਗ ਮਿਲ ਰਿਹਾ ਸੀ ਲੋਕ ਬਹੁਤ ਮਾੜਾ ਚੰਗਾ ਬੋਲਦੇ ਲੋਕ ਵਿਕ ਗਏ ਵਿੱਕ ਗਏ ਕਹਿੰਦੇ।ਧਰਨੇ ਦੀਆਂ ਦਰੀਆਂ.ਚਾਦਰਾਂ ਵਿਛਆਉਣ ਵਾਲੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਪਰ ਉਹ ਵੀ ਸੋਚਦੇ ਕਿ ਅਸੀ ਕਦੋ ਕਿਹਾ ਕਿ ਧਰਨੇ ਵਿੱਚ ਅਸੀ ਨਹੀ ਆਉਣਾ ਅਸੀ ਤਾਂ 7ਵਜੇ ਆਉਦੇ ਸੀ ਪਰ ਉਹਨਾਂ ਨੂੰ ਕੋਣ ਪੁੱਛਦਾ ਬੱਸ ਉਹਨਾਂ ਨੂੰ ਸ਼ਾਬਾਸ਼ ਹੀ ਮਿਲਦੀ ਪੁੱਛਣ ਵਾਲੇ ਨੂੰ ਤਾਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਜਾਦਾਂ ਹੁਣ ਉਹ ਭਾਵੇ ਘਰੇ ਬੇਠੇ ਭਾਵੇਂ ਲੋਕਾਂ ਦੀ ਸਲਾਹ ਤੇ ਮਾਣਹਾਣੀ ਦਾ ਕੇਸ ਫਾਈਲ ਕਰੇ।
ਉਧਰ ਆਪਣਾ ਅੱਗਾ ਅਤੇ ਪਿੱਛਾ ਢੱਕਣ ਦਾ ਫਿਕਰ ਹੁੰਦਾ ਮੁੱਖ ਮੰਤਰੀ ਨੂੰ ਮਿੱਲਣ ਦਾ ਜੁਗਾੜ ਫਿੱਟ ਕੀਤਾ ਜਾਦਾਂ ਮੁੱਖ ਮੰਤਰੀ ਨਾਲ ਫੋਟੋ ਕਰਵਾਈ ਜਾਦੀ ਪ੍ਰੈਸ ਨੋਟ ਵਿੱਚ ਜਿੱਤ ਦੀ ਖਬਰ ਛਾਪ ਦਿੱਤੀ ਜਾਦੀ ਲੋਕ ਸੋਚਦੇ ਕਿ ਜੇ ਇਸ ਨੂੰ ਜਿੱਤ ਕਹਿੰਦੇ ਤਾਂ ਹਾਰ ਕਿਸ ਨੂੰ ਕਹਿੰਦੇ।ਲੋਕ ਸੋਚ ਰਹੇ ਕਿ ਇਹ ਤਿੰਨ ਜਾਂ ਦੋ ਬੰਦੇ ਹੀ ਧਰਨਾ ਸਨ ਜਾਂ ਜਿਵੇਂ ਰੋਲਾ ਪਾਇਆ ਜਾ ਰਿਹਾ ਸੀ ਕਿ 100-2000 ਬੰਦੇ।ਲੋਕ ਫੇਰ ਸੋਚਦੇ ਕਿ ਧਰਨਾ ਧਰਨਾ ਹੁੰਦਾ ਭਾਵੇਂ ਆਮ ਲੋਕ ਲਾਉਣ ਜਾਂ ਵੀਆਈਪੀ।ਲੋਕ ਧਰਨੇ ਵਿੱਚ ਕੀ ਖੱਟਿਆ ਬਾਰੇ ਸੋਚ ਰਹੇ ਹਨ ਕਿਸ ਦੀ ਟਿਕਟ ਪੱਕੀ ਹੋਈ ਕਿਸ ਨੂੰ ਫਾਇਦਾ ਹੋਇਆ ਕਿਸ ਨੂੰ ਨੁਕਸਾਨ ਪਰ ਲੋਕ ਜਾਣਦੇ ਕਿ ਟਿਕਟਾਂ ਇੰਝ ਨਹੀ ਆਨਲਾਈਨ ਮਿਲਦੀਆਂ ਭਾਵੇ ਟਰੇਨ ਦੀ ਭਾਵੇਂ ਬੱਸ ਦੀ ਅਤੇ ਭਾਵੇਂ ਂਜਹਾਜ ਦੀ ਫੇਰ ਰਾਜਨੀਤੀ ਵਾਲੀ ਦਾ ਤਾਂ ਕੀ ਭਰੋਸਾ।
ਪਰ ਲ਼ੋਕ ਖੁਸ਼ ਹਨ ਕਿ ਪੱਤਾ ਲੱਗ ਗਿਆ ਕਿ 43-44 ਡਿਗਰੀ ਤਾਪਮਾਨ ਵਿੱਚ ਕਿਵੇਂ ਟੈਂਟ ਵਿੱਚ ਬੈਠਿਆ ਜਾਦਾਂ।ਗੁੜ ਵਾਲੀ ਚਾਹ ਦਾ ਆਪਣਾ ਆਨੰਦ ਸ਼ਾਮ ਨੂੰ ਅੰਬਾਂ ਦੀ ਲੱਸੀ ਨਾਲੇ ਫੋਟੋ ਪਰ ਸਰਕਾਰ ਦਾ ਕਹਿਣਾ ਪੰਚਾਂ ਦਾ ਕਿਹਾ ਸਿਰ ਮੱਥੇ ਪੰਨਤਾਲਾ ਉਥੇ ਦਾ ਉਥੇ।
ਨੋਟ: ਸਾਵਧਾਨ ਅੱਗੇ ਸੀਵਰੇਜ ਸਬੰਧੀ ਧਰਨਨਾ ਚੱਲ ਰਿਹਾ ਹੈ।
Hamara Today न्यूज और लाइव न्यूज अपडेट के लिए हमें फेसबुक पर लाइक करें या ट्विटरपर फॉलो करें.