Related Posts
ਅਜੈਬ ਸਿੰਘ ਪਟਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਣੇ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਵੇਂ ਬਣੇ ਸਹਿਰੀ ਪ੍ਰਧਾਨ ਨੂੰ ਸਨਮਾਨਿਤ ਕਰਦੇ ਹੋਏ ਭਾਜਪਾ ਵਰਕਰ
ਖਨੌਰੀ (ਸਤਨਾਮ ਸਿੰਘ ਕੰਬੋਜ): ਮਾਸਟਰ ਅਜੈਬ ਸਿੰਘ ਪਟਵਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸ਼ਹਿਰੀ ਪ੍ਰਧਾਨ ਬਣਾਇਆ ਗਿਆ ।ਇਸ ਮੌਕੇ ਨਵ ਨਿਯੁਕਤ ਬਣੇ ਪ੍ਰਧਾਨ ਮਾਸਟਰ ਅਜੈਬ ਸਿੰਘ ਪਟਵਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਪਾਰਟੀ ਵੱਲੋਂ ਜਿੰਮੇਵਾਰੀ ਸੌਪੀ ਗਈ ਹੈ ।ਉਸ ਨੂੰ ਤਨਦੇਹੀ ਨਿਭਾਉਣਗੇ । ਨਵ ਬਣੇ ਪ੍ਰਧਾਨ ਅਜੈਬ ਸਿੰਘ ਨੂੰ ਜ਼ਿਲ੍ਹਾ ਭਾਜਪਾ ਵਾਈਸ ਪ੍ਰਧਾਨ ਸਤੀਸ਼ ਬਾਂਸਲ ਦੀ ਰਹਿਨੁਮਾਈ ਚ ਭਾਜਪਾ ਵਰਕਰਾਂ ਵੱਲੋਂ ਸਨਮਾਨਿਤ ਕੀਤਾ ਗਿਆ ।ਮੇਘ ਰਾਜ ਚੱਠਾ ਪ੍ਰਧਾਨ ਓਬੀਸੀ ਮੋਰਚਾ, ਡਾਕਟਰ ਪਰੇਮ ਬਾਂਸਲ ਮੰਡਲ ਪ੍ਰਧਾਨ ,ਮਨੋਹਰ ਲਾਲ ਸਿੰਗਲਾ, ਕ੍ਰਿਸ਼ਨ ਗੋਇਲ ਸਾਬਕਾ ਮੰਡਲ ਪ੍ਰਧਾਨ ,ਅਸ਼ੋਕ ਚੱਠਾ ,ਮੇਹਰ ਚੰਦ, ਰੇਸ਼ਮ ਸਿੰਘ, ਸਤਬੀਰ ਜਿੰਦਲ ਆਦਿ ਹਾਜ਼ਰ ਸਨ ।