Hamara Today
Hindi & Punjabi Newspaper

ਭਾਖੜਾ ਨਹਿਰ ਤੇ ਪਤੀ ਪਤਨੀ ਦੀ ਲਈ ਜਾਨ

0

  • ਨਹਿਰ ਮਹਿਕਮੇ ਦੀ ਅਣਗਹਿਲੀ ਕਾਰਨ ਹੋਇਆ ਹਾਦਸਾ ਪਤੀ ਪਤਨੀ ਦੀ ਹੋਈ ਮੌਤ
  • ਭਾਖੜਾ ਨਹਿਰ ਕੰਢੇ ਰੇਲਿੰਗ ਨਾ ਲੱਗੀ ਹੋਣ ਕਾਰਨ ਪਹਿਲਾਂ ਵੀ ਕਈ ਵਾਰ ਹੋਏ ਹਨ ਹਾਦਸੇ
  • ਪ੍ਰਸ਼ਾਸਨ ਸੁੱਤਾ ਕੁੰਭਕਰਨ ਦੀ ਨੀਂਦ

ਖਨੋਰੀ (ਸਤਨਾਮ ਸਿੰਘ ਕੰਬੋਜ) : ਭਾਖੜਾ ਨਹਿਰ ਤੇ ਸੜਕ ਦੀ ਹਾਲਤ ਖਸਤਾ ਹੋਣ ਤੇ ਕਾਰ ਦਾ ਸੰਤੁਲਨ ਵਿਗੜ ਤੇ ਅਲਟੋ ਕਾਰ ਭਾਖੜਾ ਨਹਿਰ ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ ।ਜਿਸ ਵਿੱਚ ਇੱਕ ਖਨੌਰੀ ਦੇ ਪਤੀ ਪਤਨੀ ਦਵਾਈ ਲੈਣ ਲਈ ਟੋਹਾਣਾ ਜਾ ਰਹੇ ਸਨ ।

ਫੋਟੋ: ਭਾਖੜਾ ਨਹਿਰ ਚ ਡਿੱਗੀ ਕਾਰ ਨੂੰ ਕਢਾ ਰਹੇ ਪੁਲਿਸ ਪਾਰਟੀ ਅਤੇ ਮ੍ਰਿਤਕ ਰਾਗਵ ਗੋਇਲ ਦੀ ਫਾਈਲ ਫੋਟੋ ਤਸਵੀਰ ਬਲਵਿੰਦਰ ਰਾਮਗੜ੍ਹੀਆ

ਜਿਨ੍ਹਾਂ ਦੀ ਕਿ ਮੌਤ ਹੋ ਚੁੱਕੀ ਹੈ ।ਕਰ ਡਿੱਗਣ ਤੋਂ ਲੇਡੀਜ਼ ਦੀ ਡੈੱਡ ਬਾਡੀ ਤਾਂ ਮਿਲ ਗਈ ।ਅਤੇ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਨੂੰ ਬੁਲਾ ਕੇ ਕਾਰ ਨੂੰ ਨਹਿਰ ਵਿੱਚੋਂ ਕੱਢ ਲਿਆ ਹੈ ।ਜਦੋਂ ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਾਕਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਕਿ ਖਨੌਰੀ ਦੇ ਹੀ ਵਿਅਕਤੀ ਦਵਾਈ ਲੈਣ ਲਈ ਟੋਹਾਣਾ ਜਾ ਰਹੇ ਸਨ ।

ਅਚਾਨਕ ਕਾਰ ਦਾ ਸੰਤੁਲਨ ਵਿਗੜਨ ਤੇ ਕਾਰ ਪਾਵਰਡ ਵਿੱਚ ਨਹਿਰ ਵਿੱਚ ਡਿੱਗੀ ਜਿਸ ਬਾਅਦ ਲੇਡੀਜ਼ ਮਿਲ ਗਈ ਹੈ ।ਅਤੇ ਵਿਅਕਤੀ ਦੀ ਡੈੱਡ ਬਾਡੀ ਨਹੀਂ ਮਿਲੀ ਜਿਸ ਦੀ ਭਾਲ ਜਾਰੀ ਹੈ ।ਉਨ੍ਹਾਂ ਦੱਸਿਆ ਕਿ ਮਿਰਤਕ ਦੀ ਪਹਿਚਾਣ ਰਾਗਵ ਪੁੱਤਰ ਸੁਸ਼ੀਲ ਰਿੰਪੀ ਪਤਨੀ ਰਾਘਵ ਵਾਸੀ ਵਾਰਡ ਨੰਬਰ ਬਾਰਾਂ ਖਨੌਰੀ ਵਜੋਂ ਹੋਈ ਹੈ। ਜੋ ਕਿ ਖਨੌਰੀ ਚ ਟੈਲੀਕਾਮ ਦਿ ਦੁਕਾਨ ਕਰਦਾ ਸੀ ।

ਜਾਣਕਾਰੀ ਮੁਤਾਬਿਕ ਪਤਾ ਲੱਗਿਆ ਕਿ ਇਨ੍ਹਾਂ ਦਾਵਵਿਆਹ ਲਗਭਗ ਛੇ ਸੱਤ ਮਹੀਨੇ ਪਹਿਲਾਂ ਹੀ ਹੋਇਆ ਸੀ ।ਦੱਸਣਯੋਗ ਇਹ ਹੈ ਕਿ ਭਾਖੜਾ ਨਹਿਰ ਮਹਿਕਮੇ ਦੀ ਢਿੱਲ ਕਾਰਨ ਇਹ ਹਾਦਸਾ ਵਾਪਰਿਆ ਹੈ ਕਿਉਂਕਿ ਭਾਖੜਾ ਨਹਿਰ ਦੇ ਕਿਨਾਰੇ ਅੱਜ ਤੱਕ ਕੋਈ ਵੀ ਰੇਲਿੰਗ ਨਹੀਂ ਲੱਗੀ ਜਿਸ ਨਾਲ ਪਹਿਲਾਂ ਵੀ ਕਈ ਵਾਰ ਹਾਦਸੇ ਹੋ ਚੁੱਕੇ ਹਨ ਹੋ ਸਕਦਾ ਹੈ ਕਿ ਮਹਿਕਮਾ ਕਿਸੇ ਵੱਡੇ ਹਾਦਸੇ ਦੀ ਇੰਤਜ਼ਾਰ ਕਰਦਾ ਹੋਵੇ ।

ਹੋ ਸਕਦਾ ਹੈ ਕਿ ਜੇਕਰ ਨਹਿਰ ਮਹਿਕਮੇ ਵੱਲੋਂ ਰੇਨੀ ਲੱਗੀ ਹੁੰਦੀ ਤਾਂ ਇਨ੍ਹਾਂ ਵਿਅਕਤੀਆਂ ਦੀ ਜਾਨ ਬਚ ਸਕਦੀ ਸੀ

Leave A Reply

Your email address will not be published.

This website uses cookies to improve your experience. We'll assume you're ok with this, but you can opt-out if you wish. AcceptRead More