ਖਨੌਰੀ ਨੇੜਲੇ ਪਿੰਡ ਸ਼ੇਰਗੜ੍ਹ ਚ ਵਿਅਕਤੀਆਂ ਕਰੋਨਾ ਪੋਜੀਟਿਵ ਇਲਾਕੇ ਚ ਦਹਿਸ਼ਤ ਦਾ ਮਾਹੌਲ
Related Posts
ਖਨੌਰੀ : (ਸਤਨਾਮ ਸਿੰਘ ਕੰਬੋਜ) ਨੇੜਲੇ ਪਿੰਡ ਸ਼ੇਰਗੜ੍ਹ ਚ ਇੱਕ ਛੱਬੀ ਸਾਲਾਂ ਵਿਅਕਤੀ ਦਾ ਕਰੋਨਾ ਪਾਜ਼ੀਟਿਵ ਪਾਇਆ ਗਿਆ ਹੈ ।ਜਾਣਕਾਰੀ ਮੁਤਾਬਿਕ ਕਰੋਨਾ ਪੋਜੀਟਿਵ ਵਿਅਕਤੀ ਸੋਹਣ ਪੁੱਤਰ ਕਰਨੈਲ ਸਿੰਘ ਵਾਸੀ ਸ਼ੇਰਗੜ੍ਹ ਜੋ ਕਿ 1ਜੂਨ ਨੂੰ ਗੁੜਗਾਵਾਂ ਤੋਂ ਆਪਣੇ ਪਿੰਡ ਸ਼ੇਰਗੜ੍ਹ ਵਿਖੇ ਆਇਆ ਸੀ। ਜਿਸ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰਟਿਨ ਕਰ ਦਿੱਤਾ ਸੀ ।
2ਜੂਨ ਨੂੰ ਵਿਅਕਤੀ ਨੂੰ ਬੁਖਾਰ ਦਾ ਸ਼ੱਕ ਪੈਣ ਤੇ ਉਸ ਵੱਲੋਂ ਖਨੌਰੀ ਨਿੱਜੀ ਭੱਟੀ ਹਸਪਤਾਲ ਵਿਖੇ ਆਪਣੇ ਲਈ ਦਵਾਈ ਲੈਣ ਆਇਆ ਅਤੇ ਅਲਫਾ ਲੈਬਾਰਟਰੀ ਚੋਂ ਟੈਸਟ ਵਗੈਰਾ ਵੀ ਕਰਵਾਏ ਸਨ ।ਜੋ ਕਿ ਬੀਤੇ ਦਿਨੀ 6 ਜੂਨ ਨੂੰ ਕਰੋਨਾ ਪਾਜ਼ੀਟਿਵ ਪਾਇਆ ਗਿਆ ਹੈ ।ਸੀਨੀਅਰ ਮੈਡੀਕਲ ਅਫ਼ਸਰ ਡਾ ਦਰਸ਼ਨ ਕੁਮਾਰ ਦੀ ਅਗਵਾਈ ਹੇਠ ਹੈ ਡਾ ਕਸ਼ਮੀਰ ਸਿੰਘ ਵੱਲੋਂ ਕਰੋਨਾ ਪਾਜ਼ਿਟਿਵ ਵਿਅਕਤੀ ਨੂੰ ਰਾਜਿੰਦਰਾ ਹਸਪਤਾਲ਼ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਪੀਐੱਚਸੀ ਪਾਤਰਾ ਵਿਖੇ ਟੈਸਟ ਲਈ ਭੇਜ ਦਿੱਤਾ ਹੈ ।ਸ਼ੇਰਗੜ੍ਹ ਦੇ ਇਸ ਕਰੋਨਾ ਪੋਜਟਿਵ ਵਿਅਕਤੀ ਆਉਣ ਤੋਂ ਬਾਅਦ ਖਨੌਰੀ ਦੇ ਇਲਾਕੇ ਚ ਦਹਿਸ਼ਤ ਦਾ ਮਾਲ ਬਣਿਆ ਹੋਇਆ ਹੈ ।