ਜੀਓ ਅਤੇ ਜਿਉਣ ਦਿਓ ਸੰਸਥਾ ਨੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਜੀ ਅਤੇ ਭਗਤ ਪੂਰਨ ਜੀ ਦੇ ਜਨਮ ਦਿਹਾੜੇ ਕੁਦਰਤ ਦੀ ਹਰਿਆਵਲ ਨਾਲ ਹੋਈ ਨਤਮਸਤਕ
ਖਨੌਰੀ ( ਸਤਨਾਮ ਸਿੰਘ ਕੰਬੋਜ) : ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਮੀਰੀ ਪੀਰੀ ਦਾ ਸਿਧਾਂਤ ਧਰਮ ਦੀ ਸ਼ਕਤੀ ਨੂੰ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਰਾਹ ਤੇ ਤੋਰਨਾ ਸੀ। ਸਤਿਗੁਰੂ ਸਾਹਿਬ ਨੇ ਆਪ ਵੀ ਦੋ ਤਲਵਾਰਾਂ ‘ਮੀਰੀ ਅਤੇ ਪੀਰੀ’ ਦੀਆਂ ਧਾਰਨ ਕਰ ਲਈਆਂ। ਉਨ੍ਹਾਂ ਦੇ ਸਰਬਤ ਦੇ ਭਲੇ ਦੇ ਰਾਹਾਂ ਤੇ ਚੱਲਦਿਆਂ ਹੋਵੇ ਸੰਸਥਾ ਨੇ ਪੌਦੇ ਲਗਾ ਕੇ ਵਿਸ਼ਵ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰੂ ਜੀ ਵੱਲੋਂ ਦਰਸਾਏ ਲੋਕਾਈ ਦੇ ਭਲੇ ਨੂੰ ਅਮਲੀ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਲਿਆ ।
ਭਗਤ ਪੂਰਨ ਸਿੰਘ ਜੀ ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਕੀਤੇ ਕਾਰਜਾ ਨੂੰ ਅਪਣਾਉਂਦੇ ਪੋਦੇ ਲਗਾਏ ਭਗਤ ਜੀ ਵਿਚਾਰਾਂ ਅਨੁਸਾਰ ਰੁੱਖ ਦੇਸ਼ ਦੀ ਖੁਸ਼ਹਾਲੀ ਦਾ ਅਧਾਰ ਹਨ। ਪ੍ਰੰਤੂ ਅੱਜ ਦੇਖਿਆ ਜਾਵੇ ਤਾਂ ਵਿਕਾਸ ਦੇ ਨਾਂ ਤੇ ਹਜ਼ਾਰਾਂ ਲੱਖਾਂ ਦਰੱਖਤਾਂ ਦੀ ਬਲੀ ਦੇ ਦਿੱਤੀ ਗਈ, ਪਰ ਉਹਨਾਂ ਕੱਟੇ ਗਏ ਦਰੱਖਤਾਂ ਦੀ ਜਗ੍ਹਾ ਨਵੇਂ ਦਰੱਖਤ ਨਹੀ ਲਾਏ ਗਏ। ਧਰਤੀ ਦਾ ਤੇਤੀ ਫੀਸਦੀ ਹਿੱਸਾ ਜੰਗਲਾਂ ਹੇਠ ਹੋਣਾ ਲਾਜ਼ਮੀ ਹੈ, ਪਰ ਇਹ ਚਾਰ ਜਾਂ ਪੰਜ ਫੀਸਦੀ ਹੀ ਰਹਿ ਗਿਆ ਹੈ, ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ। ਦਰੱਖਤਾਂ ਦੀ ਘਾਟ ਨਾਲ ਪਾਣੀ ਦੀ ਘਾਟ ਹੋਵੇਗੀ। ਬਿਮਾਰੀਆਂ ਵੱਧਣਗੀਆ।
ਦਰੱਖਤਾਂ ਦੀ ਘਾਟ ਨਾਲ ਹਵਾ, ਪਾਣੀ ਜ਼ਹਿਰੀਲਾ ਹੋ ਜਾਵੇਗਾ। ਭਗਤ ਜੀ ਕਹਿੰਦੇ ਸਨ ਕਿ ਰੁੱਖਾਂ ਦੀ ਘਾਟ ਹੋਣ ਕਰਕੇ ਤੇਜ਼ਾਬੀ ਵਰਖਾ ਹੋ ਰਹੀ ਹੈ। ਬਹੁਤ ਹੀ ਤੇਜ਼ ਹਨੇਰੀਆਂ ਚੱਲਣਗੀਆਂ ਜੋ ਅਸੀ ਅੱਜ ਵੇਖ ਰਹੇ ਕਿ ਇੰਨ੍ਹਾਂ ਹਨੇਰੀਆਂ ਨੇ ਕਿੰਨ੍ਹਾਂ ਜਾਨੀ ਤੇ ਮਾਲੀ ਨੁਕਸਾਨ ਕੀਤਾ ਹੈ। ਭਗਤ ਜੀ ਦੀ ਸਿੱਖਿਆ ਨੂੰ ਹਰ ਇਨਸਾਨ ਨੂੰ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ ਤੇ ਘੱਟੋ ਘੱਟ ਹਰ ਇਨਸਾਨ ਨੂੰ ਇੱਕ ਰੁੱਖ ਲਾ ਕੇ ਵੱਡਾ ਹੋਣ ਤੱਕ ਸਾਂਭ ਸੰਭਾਲ ਕਰਨੀ ਚਾਹੀਦੀ ਹੈ।