Hamara Today
Hindi & Punjabi Newspaper

ਜੀਓ ਤੇ ਜਿਉਣ ਦਿਓ ਦੇ ਕੁਦਰਤ ਪ੍ਰੇਮੀ ਕੁਲਦੀਪ ਸਿੰਧਵ ਨੇ ਕੁਦਰਤ ਨੂੰ ਸਮੱਰਪਿਤ ਮਨਾਇਆ ਜਨਮ ਦਿਨ

0

ਭੁਟਾਲ ਕਲਾਂ (ਸਤਨਾਮ ਸਿੰਘ ਕੰਬੋਜ) : ਪਿੰਡ ਭੁਟਾਲ ਕਲਾਂ ਦੇ ਕੁਲਦੀਪ ਸਿੰਧਵ ਨੇ ਫਲਦਾਰ ਬੂਟਿਆਂ ਨੂੰ ਲਗਾ ਕੇ ਕੁਦਰਤ ਨਾਲ ਸਾਂਝ ਪਾਉਂਦਿਆਂ ਖੁਸ਼ੀ ਦੇ ਪਲ ਮਨਾਉਣ ਦਾ ਸੁਨੇਹਾ ਦਿੱਤਾ ਇਸ ਮੌਕੇ ਜੀਓ ਅਤੇ ਜਿਊਣ ਦਿਓ ਦੇ ਕੁਦਰਤ ਪ੍ਰੇਮੀ ਰਾਮਫਲ ਪੰਜਾਬ ਪੁਲਸ ਨੇ ਦੱਸਿਆ ਕਿ ਜਿੱਥੇ ਨੌਜਵਾਨ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਏ ਨਸ਼ਿਆਂ ਦੇ ਦਲਦਲ ਫਸ ਜਾਦੇ ਹਨ ਉੱਥੇ ਦੂਜੇ ਪਾਸੇ ਕੁਲਦੀਪ ਵਰਗੇ ਨੌਜਵਾਨ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨਿਰੰਤਰ ਵਿਗੜ ਰਹੇ ਪੰਜਾਬ ਦੇ ਪੌਣ ਪਾਣੀ ਪ੍ਰਤੀ ਸੰਜੀਦਾ ਹੋ ਕੇ ਇਨ੍ਹਾਂ ਨੂੰ ਬਚਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ ਇਨ੍ਹਾਂ ਨੌਜਵਾਨਾਂ ਨੇ ਹੀ ਪੰਜਾਬ ਦੀ ਜਵਾਨੀ ਅਤੇ ਹਰਿਆਲੀ ਤੇ ਖੁਸ਼ਹਾਲੀ ਨੂੰ ਬਚਾਉਣਾ ਹੈ ਜੇਕਰ ਏਦਾਂ ਹੀ ਨੌਜਵਾਨ ਜਾਗਰੂਕ ਰਹਿਣਗੇ ਤਾਂ ਹੀ ਸਾਡੀਆਂ ਆਉਣ ਵਾਲੇ ਬੱਚੀਆਂ ਦਾ ਭਵਿੱਖ ਸੁਰੱਖਿਅਤ ਅਤੇ ਖੁਸ਼ਹਾਲ ਬਣੇਗਾ ਕਿਉਂਕਿ ਪੰਜਾਬ ਪੰਜਾਂ ਪਾਣੀਆਂ ਦੀ ਧਰਤੀ ਕੁਦਰਤ ਦੀਆਂ ਰਹਿਮਤਾ ਨਾਲ ਹੀ ਵੱਸਦੀ ਹੈ ਸਾਡਾ ਜੀਵਨ ਖੇਤੀ ਤੇ ਨਿਰਭਰ ਹੈ ਤੇ ਖੇਤੀ ਕੁਦਰਤ ਦੇ ਅਨਮੋਲ ਸ੍ਰੋਤ ਧਰਤੀ ਮਾਂ ਮਿੱਟੀ ਦੇ ਪਾਣੀ ਤੋਂ ਬਿਨਾਂ ਹੋ ਨਹੀਂ ਸਕਦੀ ਇਸ ਲਈ ਪੰਜਾਬ ਨੂੰ ਬਚਾਉਣ ਲਈ ਇਸ ਦੀ ਕਿਸਾਨੀ ਤੇ ਜਵਾਨੀ ਨੂੰ ਬਚਾਉਣਾ ਜ਼ਰੂਰੀ ਹੈ ਇਸੇ ਸੋਚ ਤੇ ਚੱਲਦੇ ਕੁਲਦੀਪ ਵਰਗੇ ਨੌਜਵਾਨ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਇਸ ਕੁਦਰਤ ਦੇ ਲੇਖੇ ਆਪਣੀ ਜ਼ਿੰਦਗੀ ਦੇ ਕੁਝ ਪਲ ਲਗਾ ਕੇ ਸਮਾਜ ਅੰਦਰ ਜਨ ਜਾਗ੍ਰਿਤੀ ਪੈਦਾ ਕਰ ਰਹੇ ਹਨ ਜੋ ਸਲਾਘਾਯੋਗ ਹੈ
ਇਸ ਮੌਕੇ ਹਰਦੀਪ ਦੀਪਾ ਵਿੱਕੀ ਤੇ ਛੋਟਾ ਕੁਦਰਤ ਪ੍ਰੇਮੀ ਅਰਮਾਨ ਨੇ ਸੇਵਾ ਨਿਭਾਈ

Leave A Reply

Your email address will not be published.