Hamara Today
Hindi & Punjabi Newspaper

ਭੁਟਾਲ ਕਲਾਂ ਦੇ ਬੱਚਿਆਂ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਯੋਗ ਬਣਾਵੇ ਅਰੋਗ ਦੇ ਵਿਚਾਰ ਨਾਲ ਮਨਾਇਆ

0

ਖਨੌਰੀ (ਸਤਨਾਮ ਸਿੰਘ ਕੰਬੋਜ) : ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੋਕੇ ਪਿੰਡ ਭੁਟਾਲ ਕਲਾਂ ਵਿਖੇ ਬੱਚਿਆਂ ਨੇ ਕੁਦਰਤ ਦੀ ਗੋਦ ਆਸ਼ਰਮ ਚ ਵੱਖ ਵੱਖ ਯੋਗ ਕਿਰਿਆਵਾਂ ਨਾਲ ਯੋਗ ਦਿਵਸ ਮਨਾਇਆ। ਇਸ ਮੌਕੇ ਰਾਮਫਲ ਸਿੰਘ ਆਗੂ ਜੀਓ ਅਤੇ ਜਿਉਣ ਦਿਓ ਨੇ ਜਾਣਕਾਰੀ ਦਿੰਦੀਆਂ ਕਿਹਾ ਕਿ ਯੋਗ ਸਾਡੇ ਸਰੀਰ ਤੋਂ ਇਲਾਵਾ ਸਾਡੇ ਮਨ ਨੂੰ ਵੀ ਮਜਬੂਰ ਬਣਾਉਦਾ ਹੈ ਕਿਉਂਕਿ ਹਰ ਇੱਕ ਬਿਮਾਰੀ ਮਨ ਤੋਂ ਸੁਰੂ ਹੁੰਦੀ ਹੈ ਸੋ ਸਾਨੂੰ ਤੇ ਸਾਡੇ ਬੱਚਿਆਂ ਦੀ ਨਿਰੋਗੀ ਕਾਇਆ ਲਈ ਯੋਗ ਜਰੂਰੀ ਹੈ

(adsbygoogle = window.adsbygoogle || []).push({});

ਮੋਜੂਦਾ ਦੋਰ ਵਿੱਚ ਸਾਡੇ ਕੰਮਾ ਦਾ ਸਾਡੇ ਸਰੀਰ ਤੋਂ ਜਿਆਦਾ ਸਾਡੇ ਮਨ ਤੇ ਜਿਆਦਾ ਪ੍ਰਭਾਵ ਪੈ ਰਿਹਾ ਹੈ ਇਸ ਤੋਂ ਇਲਾਵਾ ਬੱਚੇ ਵਧ ਰਹੀ ਟੈਕਨਾਲੋਜੀ ਕਾਰਨ ਸਰੀਰਕ ਅਭਿਆਸ ਤੋਂ ਦੂਰ ਹੋ ਗਏ ਹਨ ਉਹ ਹਮੇਸ਼ਾ ਮੋਬਾਈਲਾਂ ਤੇ ਹੀ ਖੇਡਾਂ ਵਿੱਚ ਰੁੱਝੇ ਰਹਿੰਦੇ ਹਨ ਜਿਸ ਕਾਰਨ ਉਨ੍ਹਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਨਹੀਂ ਹੋ ਰਿਹਾ ਹੈ

ਯੋਗ ਦਿਵਸ ਮੌਕੇ ਯੋਗਾ ਕਰਦੇ ਹੋਏ ਬੱਚੇ ਤਸਵੀਰ ਬਲਵਿੰਦਰ ਰਾਮਗੜ੍ਹੀਆ
ਯੋਗ ਦਿਵਸ ਮੌਕੇ ਯੋਗਾ ਕਰਦੇ ਹੋਏ ਬੱਚੇ ਤਸਵੀਰ ਬਲਵਿੰਦਰ ਰਾਮਗੜ੍ਹੀਆ

ਜਿਸ ਸਮਾਜ ਦੇ ਬੱਚੇ ਸਰੀਰ ਤੇ ਮਾਨਸਿਕ ਪੱਧਰ ਤੇ ਕਮਜ਼ੋਰ ਹੋਣਗੇ ਉਹ ਸਮਾਜ ਢਹਿੰਦੀ ਕਲਾ ਵਿੱਚ ਚਲਾ ਜਾਂਦਾ ਹੈ ਇਸ ਲਈ ਸਾਨੂੰ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਤੋਰ ਤੇ ਮਜਬੂਤ ਬਣਾਉਣ ਲਈ ਯੋਗ ਕਿਰਿਆਵਾਂ ਜਰੂਰੀ ਹਨ ਆਓ ਆਪਾਂ ਇਕ ਨਿਰੋਗ ਸਮਾਜ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਬੱਚਿਆਂ ਨੂੰ ਯੋਗ ਕਿਰਿਆਵਾਂ ਨਾਲ ਜੋੜੀਏ।ਇਸ ਮੌਕੇ ਗੁਰਪ੍ਰੀਤ ਸਿੰਘ, ਗੁਰਦਾਨ ਸਿੰਘ, ਲਭਪ੍ਰੀਤ ਸਿੰਘ ਗੁੱਗੂ ਆਦਿ ਹਾਜ਼ਰ ਸਨ ।

0
2392 posts 0 comments

Hindi News Zee, Top Viral News, Latest News in Hindi, Breaking News on Business, entertainment news, Sports, Bollywood, technology, Aaj Ka Rashifal

You might also like More from author

Leave A Reply

Your email address will not be published.

This website uses cookies to improve your experience. We'll assume you're ok with this, but you can opt-out if you wish. AcceptRead More