Hamara Today
Hindi & Punjabi Newspaper

ਮਿਸ਼ਨ ਫਤਿਹ ਮੁਹਿੰਮ ਦੇ ਤਹਿਤ ਯੂਥ ਕਲੱਬਾਂ ਦਾ ਲਿਆ ਜਾਵੇਗਾ ਸਹਿਯੋਗ ਏ.ਡੀ.ਸੀ.ਵਿਕਾਸ : ਅਮਰਪ੍ਰੀਤ ਕੌਰ ਸੰਧੂ

0

ਮਾਨਸਾ ( ਸੁਭਾਸ਼ ਕਾਮਰ) : ਮਿਸਨ ਫਤਿਹ ਇੱਕ ਪ੍ਰੋਗਰਾਮ ਨਹੀ ਬਲਕਿ ਕੋਰੋਨਾ ਦੇ ਖਾਤਮੇ ਲਈ ਲਿਆ ਗਿਆ ਇੱਕ ਸਕਲੰਪ। ਬਿਕਰਮ ਮੋਫਰਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਤੋਂ ਬਚਾਅ ਪ੍ਰਤੀ ਲੌਕਾਂ ਨੂੰ ਜਾਗਰੂਕ ਕਰਨ ਤੇ ਸਾਵਧਾਨੀਆਂ ਵਰਤਣ ਲਈ ਸ਼ੁਰੂ ਕੀਤੀ ਮਿਸ਼ਨ ਫਤਿਹ ਮੁਹਿੰਮ ਹੇਠ ਚੰਗਾਂ ਕੰਮ ਕਰਨ ਵਾਲੇ ਕੋਰੋਨਾ ਯੋਧਿਆਂ ਨੂੰ ਮਿਸ਼ਨ ਫਤਿਹ ਬੈਜ ਲਗਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ।

ਇਸ ਲੜੀ ਵੱਜੋਂ ਹੀ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਬੈਜ ਲਾਉਣ ਦੀ ਰਸਮ ਦੀ ਸ਼ਰੂਆਤ ਅਮਰਪ੍ਰੀਤ ਕੌਰ ਸੰਧੂ ਆਈ.ਏ.ਐਸ. ਏਡੀਸੀ ਵਿਕਾਸ ਮਾਨਸਾ ਵੱਲੋ ਕੀਤੀ ਗਈ।ਉਹਨਾਂ ਕਿਹਾ ਕਿ  ਜਿਲੇ ਦੀਆਂ ਸਮੂਹ ਯੂਥ ਕਲੱਬਾਂ ਵਲੋਂ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਮੁਹਿੰਮ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਗਈ ਹੈ  ਅਤੇ ਕਲੱਬਾਂ ਵੱਲੋ ਪਿੰਡਾਂ ਵਿੱਚ ਲੌਕਾਂ ਨੂੰ ਮਾਸਕ ਅਤੇ ਲੌੜਵੰਦਾਂ ਨੂੰ ਖਾਣਾ ਅਤੇ ਰਾਸ਼ਨ ਵੀ ਵੰਡਿਆ ਗਿਆ ਹੈ ਜੋ ਕਿ ਇੱਕ ਸ਼ਲਾਘਾਯੋਗ ਉਪਰਾਲਾ ਹੈ।

ਮਿਸਨ ਫਤਿਹ ਇੱਕ ਪ੍ਰੋਗਰਾਮ ਨਹੀ ਬਲਕਿ ਕੋਰੋਨਾ ਦੇ ਖਾਤਮੇ ਲਈ ਲਿਆ ਗਿਆ ਇੱਕ ਸਕਲੰਪ : ਬਿਕਰਮ ਮੋਫਰ

ਉਹਨਾਂ ਇਹ ਵੀ ਕਿਹਾ ਕਿ ਮਿਸ਼ਨ ਫਤਿਹ ਮੁਹਿੰਮ ਕੋਰੋਨਾ ਦੇ ਖਾਤਮੇ ਤੱਕ ਜਾਰੀ ਰਹੇਗੀ।ਉਹਨਾਂ ਲੋਕਾਂ ਨੂੰ ਇਸ ਵਿੱਚ ਸਹਿਯੋਗ ਦੇਨ ਦੀ ਵੀ ਅਪੀਲ ਕੀਤੀ। ਬੈਜ ਲਾਉਣ ਦੀ ਰਸਮ ਵਿੱਚ ਸ਼ਾਮਲ ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਸ਼੍ਰੀ ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਮਿਸ਼ਨ ਫਤਿਹ ਇਕ ਪ੍ਰੋਗਰਾਮ ਹੀ ਨਹੀਂ ਬਲਕਿ ਇਕ ਸੰਕਲਪ ਹੈ ਜੋ  ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਕੋਰੋਨਾ ਦੇ ਖਾਤਮੇ ਲਈ ਲਿਆ ਹੈ।

ਉਹਨਾਂ ਕਿਹਾ ਕਿ ਰਾਸ਼ਟਰ ਪੱਧਰ ਤੇ ਵੀ ਮੁੱਖ ਮੰਤਰੀ ਪੰਜਾਬ ਦੇ ਯਤਨਾ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬਾਕੀ ਰਾਜਾਂ ਨੂੰ ਪੰਜਾਬ ਮਾਡਲ ਅਪਨਾਉਣ ਦੀ ਅਪੀਲ਼ ਕੀਤੀ ਹੈ।ਸ਼੍ਰੀ ਮੋਫਰ ਨੇ  ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋ ਦੂਰ ਰੱਖਣ ਹਿੱਤ ਜਲਦੀ ਹੀ ਖੇਡਾਂ ਦਾ ਸਮਾਨ ਅਤੇ ਜਿੰਮ ਦਿੱਤੇ ਜਾਣਗੇ।ਉਹਨਾਂ ਲੌਕਾਂ ਨੂੰ ਘਰ ਘਰ ਨਿਗਰਾਨੀ ਅਤੇ ਕੋਵਾ ਐਪ ਡਾਉਨਲੋਡ ਕਰਨ ਦੀ ਅਪੀਲ ਕੀਤੀ।


ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਅਤੇ ਨੋਡਲ ਅਫਸਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਜਿਲ੍ਹੇ ਦੀਆਂ ਯੂਥ ਕਲੱਬਾਂ ਵੱਲੋਂ ਕੋਰੋਨਾ ਵਾਇਰਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਲੋੜਵੰਦਾਂ ਨੂੰ ਖਾਣਾ ਰਾਸ਼ਣ ਵੰਡਣ ਤੋਂ ਇਲਾਵਾ ਤਕਰੀਬਨ ਪੰਚੀ ਹਜਾਰ ਦੇ ਕਰੀਬ ਮਾਸਕ ਬਣਾਕੇ ਵੰਡੇ ਗਏ ਹਨ।ਇਸ ਸਮੇਂ ਹਸਪਤਾਲ ਵਿੱਚ ਬਲੱਡ ਦੀ ਕਮੀ ਨੂੰ ਪੂਰਾ ਕਰਨ ਹਿੱਤ ਖੁਨਦਾਨ ਕੈਪ ਵੀ ਲਾਏ ਜਾ ਰਹੇ ਹਨ।

ਸਮਾਗਮ ਵਿੱਚ ਸ਼ਾਮਲ ਚੇਅਰਮੈਨ ਬਲਾਕ ਸੰਮਤੀ ਝੁਨੀਰ ਅਜੈਬ ਸਿੰਘ ਚਚਹੋਰ, ਕਲੱਬ ਆਗੂ ਸ਼੍ਰੀ ਗੁਰਪਾਲ ਸਿੰਘ ਚਹਿਲ ਲੈਕਚਰਾਰ,ਸਿਖਿੱਆ ਵਿਕਾਸ ਮੰਚ ਦੇ ਪ੍ਰਧਾਨ ਅਤੇ ਮੀਡੀਆ ਕੋਆਰਡੀਨੇਟਰ ਹਰਦੀਪ ਸਿਧੂ,ਸੰਦੀਪ ਸਿੰਘ, ਮਨੋਜ ਕੁਮਾਰ ਛਾਪਿਆਂ ਵਾਲੀ ਕੇਵਲ ਸਿੰਘ ਪ੍ਰਧਾਨ ਭਾਈ ਦੇਸਾ ਮਨਜਿੰਦਰ ਸਿੰਘ ਭਾਈ ਦੇਸਾ,ਜਸਵੰਤ ਸਿੰਘ,ਹਰਜਿੰਦਰ ਸਿੰਘ,ਗੁਰਮੀਤ ਸਿੰਘ,ਮਨਦੀਪ ਸ਼ਰਮਾਂ ਗੇਹਲੇ ਨੇ ਕੋਰੋਨਾ ਦੇ ਖਾਤਮੇ ਤੱਕ ਇਸੇ ਤਰਾਂ ਮੁਹਿੰਮ ਨੂੰ ਜਾਰੀ ਰੱਖਣ ਦਾ ਸਕਲੰਪ ਲਿਆ।

Leave A Reply

Your email address will not be published.

This website uses cookies to improve your experience. We'll assume you're ok with this, but you can opt-out if you wish. AcceptRead More