ਲਾਕਡਾਊਨ ਦੇ ਨਿਰਦੇਸ਼ ਤਹਿਤ ਖਨੌਰੀ ਸ਼ਹਿਰ ਪੂਰਨ ਤੌਰ ਤੇ ਰਿਹਾ ਬੰਦ
ਖਨੌਰੀ : (ਸਤਨਾਮ ਸਿੰਘ ਕੰਬੋਜ ) : ਕਰੋਨਾ ਵਾਇਰਸ ਦੀ ਮਹਾਂਮਾਰੀ ਚੱਲਦਿਆਂ ਸੂਬਾ ਸਰਕਾਰ ਨੇ ਅੱਜ ਐਤਵਾਰ ਦਾ ਲਾਕ ਡਾਉਨ ਘੋਸ਼ਿਤ ਕੀਤਾ ਸੀ।ਜਿਸ ਤੇ ਡੀਜੀਪੀ ਪੰਜਾਬ ਵੱਲੋਂ ਵੀ ਲੋਕਾਂ ਨੂੰ ਸਖ਼ਤੀ ਦੇ ਨਿਰਦੇਸ਼ ਜਾਰੀ ਕੀਤੇ ਸਨ ਇਸੇ ਤਹਿਤ ਅੱਜ ਐਸਐਸਪੀ ਸੰਗਰੂਰ ਡਾ ਸੰਦੀਪ ਗਰਗ ਦੀ ਅਗਵਾਈ ਹੇਠ ਪੁਲਿਸ ਵੱਲੋਂ ਪੂਰਨ ਤੌਰ ਤੇ ਸ਼ਿਕੰਜਾ ਕੱਸਿਆ ਹੋਇਆ ਸੀ।
ਤਾਂ ਜੋ ਕੋਈ ਵੀ ਵਿਅਕਤੀ ਪੰਜਾਬ ਸਰਕਾਰ ਦੇ ਦਿੱਤੇ ਨਿਰਦੇਸ਼ਾਂ ਦੀ ਉਲੰਘਣਾ ਨਾ ਕਰ ਸਕੇ ।ਜਿਸ ਤਹਿਤ ਅੱਜ ਥਾਣਾ ਖਨੌਰੀ ਦੇ ਮੁਖੀ ਇੰਸਪੈਕਟਰ ਹਾਕਮ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਦੀ ਨਾਕਾਬੰਦੀ ਦੌਰਾਨ ਸ਼ਾਹਿਰ ਪੂਰਨ ਤੌਰ ਤੇ ਬੰਦ ਰਿਹਾ ।