Hamara Today
Hindi & Punjabi Newspaper

ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣਾ ਜ਼ਰੂਰੀ:- ਪ੍ਰੋਫੈਸਰ ਅਮਨਦੀਪ ਖਨੋਰੀ

0

ਖਨੌਰੀ (ਸਤਨਾਮ ਸਿੰਘ ਕੰਬੋਜ) : SYFI ਜਥੇਬੰਦੀ ਵੱਲੋਂ ਪ੍ਰਧਾਨ ਪ੍ਰੋਫੈਸਰ ਅਮਨਦੀਪ ਸਿੰਘ ਖਨੋਰੀ ਤੇ ਸਾਥੀਆਂ ਵੱਲੋਂ ਸ਼ਹੀਦ ਜਵਾਨਾਂ ਗੁਰਤੇਜ ਸਿੰਘ ਤੋਲੇਵਾਲ ਤੇ ਗੁਰਵਿੰਦਰ ਸਿੰਘ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਸ਼ਹੀਦ ਜਵਾਨਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਤੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ।ਜਥੇਬੰਦੀ ਸ਼ਹੀਦ ਪਰਿਵਾਰਾਂ ਨਾਲ ਡੱਟਕੇ ਖੜੀ ਹੈ ।

ਮੀਡੀਆ ਨਾਲ ਗੱਲ ਕਰਦੇ ਹੋਏ ਉਂਨਾਂ ਕਿਹਾ ਸਹੀਦ ਕੋਮ ਦਾ ਸ਼ਰਮਾਇਆ ਹੁੰਦੇ ਨੇ ਤੇ ਸ਼ਹੀਦ ਪਰਿਵਾਰਾਂ ਦੀ ਸਾਰ ਲੈਣਾ ਜ਼ਰੂਰੀ ਹੈ। ਅਜਿਹੇ ਦੁੱਖ ਦੇ ਸਮੇਂ ਸ਼ਹੀਦ ਪਰਿਵਾਰਾਂ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ ।ਉਂਨਾਂ ਸਰਕਾਰ ਤੋਂ ਸ਼ਹੀਦ ਪਰਿਵਾਰਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਵਿੱਚ ਵਾਧੇ ਦੀ ਮੰਗ ਕੀਤੀ ।ਸ਼ਹੀਦ ਜਵਾਨਾਂ ਦੀ ਯਾਦ ਵਿੱਚ ਪਿੰਡ ਪੱਧਰ ਤੇ ਯਾਦਗਾਰੀ ਸਟੇਡੀਅਮ ਅਤੇ ਬੁੱਤ ਉਸਾਰੇ ਜਾਣੇ ਚਾਹੀਦੇ ਨੇ ਤਾ ਜੋ ਆਉਣ ਵਾਲੀ ਪੀੜੀ ਸ਼ਹੀਦਾਂ ਤੋਂ ਪ੍ਰੇਰਨਾ ਲੈਂਦੀ ਰਹੇ।

ਇਸ ਮੋਕੇ ਉਹਨਾ ਨਾਲ ਪ੍ਰੋਫੈਸਰ ਤੇਜਵੰਤ ਮਾਨ, ਸਮਰਪ੍ਰਤਾਪ ਸਿੰਘ ਹੰਜਰਾ, ਡਾਕਟਰ ਰਾਜੇਸ ਅਗਰਵਾਲ, ਵਰਿੰਦਰ ਵਾਲੀਆ, ਸਰਪੰਚ ਤੇਜਪਾਲ ਸਿੰਘ ਗਰੇਵਾਲ਼ ਹਾਜਿਰ ਸਨ। ਤੇ ਹੋਰ ਪੰਤਵੰਤੇ ਹਾਜ਼ਰ ਸਨ ।

Leave A Reply

Your email address will not be published.