Hamara Today
Hindi & Punjabi Newspaper

ਸੰਗਰੂਰ ‘ਚ 17 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ, 1 ਮੌਤ

0

ਸੰਗਰੂਰ : ਜ਼ਿਲ੍ਹਾ ਸੰਗਰੂਰ ‘ਚ ਅੱਜ ਕੋਰੋਨਾ ਦੇ 17 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਸ਼ਹਿਰ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 543 ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਕੋਰੋਨਾ ਨਾਲ ਇੱਕ ਹੋਰ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸੀ.ਐੱਮ.ਸੀ. ਹਸਪਤਾਲ ‘ਚ ਦਾਖਲ 65 ਸਾਲਾ ਅਬਦੁਲ ਰਸ਼ੀਦ ਜੋ ਕਿ ਮਲੇਰਕੋਟਲਾ ਦਾ ਰਹਿਣ ਵਾਲਾ ਸੀ ਨੇ ਬੀਤੀ ਰਾਤ ਕੋਰੋਨਾ ਖਿਲਾਫ ਜੰਗ ਲੜਦੇ ਹੋਏ ਦਮ ਤੋੜ ਦਿੱਤਾ।

ਇੱਥੇ ਦੱਸ ਦਈਏ ਕਿ ਸੰਗਰੂਰ ‘ਚ ਕੋਰੋਨਾ ਨਾਲ ਹੋਣ ਵਾਲੀ ਇਹ 15ਵੀਂ ਮੌਤ ਹੈ।ਸੰਗਰੂਰ ‘ਚ ਹੁਣ ਕੁਲ 116 ਕੋਰੋਨਾ ਸਰਗਰਮ ਮਾਮਲਿਆਂ ‘ਚੋਂ 63 ਇਕੱਲੇ ਮਲੇਰਕੋਟਲਾ ਬਲਾਕ ਨਾਲ ਸਬੰਧਿਤ ਹਨ ਅਤੇ 15 ‘ਚੋਂ 12 ਮੌਤਾਂ ਵੀ ਮਲੇਰਕੋਟਲਾ ਬਲਾਕ ‘ਚ ਹੀ ਹੋਈਆ ਹਨ। ਸੂਬੇ ‘ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਪੰਜਾਬ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਤੋਂ ਟੱਪ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ‘ਚ ਸਭ ਤੋਂ ਵੱਧ ਮਾਮਲੇ ਲੁਧਿਆਣਾ ‘ਚ 1079 ਸਾਹਮਣੇ ਆਏ ਹਨ। ਉਸ ਨੂੰ ਬਾਅਦ ਅੰਮ੍ਰਿਤਸਰ 1003 ‘ਚ, ਜਲੰਧਰ ‘ਚ 906 ਅਤੇ ਸੰਗਰੂਰ ‘ਚ 535 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਸੂਬੇ ‘ਚ ਅਜੇ ਵੀ ਕੋਰੋਨਾ ਦੇ 1700 ਦੇ ਲਗਭਗ ਮਾਮਲੇ ਸਰਗਰਮ ਹਨ ਜਦ ਕਿ 166 ਲੋਕਾਂ ਨੇ ਕੋਰੋਨਾ ਨਾਲ ਦਮ ਤੋੜ ਦਿੱਤਾ ਹੈ।

Leave A Reply

Your email address will not be published.