Hamara Today
Hindi & Punjabi Newspaper

ਸਿਹਤ ਵਿਭਾਗ ਦੀ ਟੀਮ ਵੱਲੋਂ ਸੀ.ਐਚ.ਸੀ. ਝੁਨੀਰ ਵਿਖੇ ਲਏ ਕੋਵਿਡ-19 ਦੇ 128 ਸੈਂਪਲ

0

ਮਾਨਸਾ (ਸੁਭਾਸ਼ ਕਾਮਰਾ) : ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਸ਼ੱਕੀ ਵਿਅਕਤੀਆਂ ਦੇ ਹਰ ਰੋਜ਼ ਸੈਂਪਲ ਲਏ ਜਾ ਰਹੇ ਹਨ । ਡਾਕਟਰ ਲਾਲ ਚੰਦ ਠਕਰਾਲ ਸਿਵਲ ਸਰਜਨ ਮਾਨਸਾ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮਿਸ਼ਨ ਫਤਿਹ ਮੁਹਿੰਮ ਤਹਿਤ ਕੋਰਨਾ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਨ ਦੇ ਉਦੇਸ਼ ਨਾਲ ਡਾਕਟਰ ਰਣਜੀਤ ਸਿੰਘ ਰਾਏ ,ਡਾਕਟਰ ਅਰਸ਼ਦੀਪ ਸਿੰਘ, ਡਾਕਟਰ ਵਿਸ਼ਵਜੀਤ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਕੋਵਿਡ 19 ਦੇ ਸੈਂਪਲ ਸੀ ਐੱਚ ਸੀ ਝੁਨੀਰ ਵਿਖੇ ਲਏ ਗਏ।

ਡਾਕਟਰ ਰਾਏ ਜਿਨ੍ਹਾਂ ਦੀ ਟੀਮ ਵੱਲੋਂ ਕੋਵਿਡ-19 ਦੇ 616 ਸੈਂਪਲ ਲੈ ਕੇ ਇੱਕ ਕੀਰਤੀਮਾਨ ਸਥਾਪਤ ਕੀਤਾ ਗਿਆ ਸੀ ਉਨ੍ਹਾਂ ਵੱਲੋਂ ਝੁਨੀਰ ਸੀ ਐੱਚ ਸੀ ਵਿੱਚ 128 ਕਰੋਨਾ ਵਾਇਰਸ ਦੇ ਸੈਂਪਲ ਲਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸੈਂਪÇਲੰਗ ਟੀਮ ਇੰਚਾਰਜ ਅਤੇ ਈ.ਐਨ.ਟੀ. ਸਪੈਸ਼ਲਿਸਟ ਡਾ. ਰਣਜੀਤ ਰਾਏ ਨੇ ਦੱਸਿਆ ਕਿ ਨੇ ਦੱਸਿਆ ਕਿ ਸੰਸਾਰ ਭਰ ਵਿੱਚ ਇਸ ਬੀਮਾਰੀ ਦੇ ਕੇਸ ਦਿਨੋ-ਦਿਨ ਵਧ ਰਹੇ ਹਨ। ਪੰਜਾਬ ਵੀ ਇਸ ਵਾਇਰਸ ਤੋਂ ਅਛੂਤਾ ਨਹੀਂ ਰਿਹਾ।

ਪੰਜਾਬ ਵਿੱਚ ਦਿਨੋਂ-ਦਿਨ ਕੇਸ ਵਧ ਰਹੇ ਹਨ ਪ੍ਰੰਤੂ ਇਸ ਦੇ ਨਾਲ ਹੀ ਰਿਕਵਰੀ ਵੀ ਬਹੁਤ ਜ਼ਿਆਦਾ ਹੈ।ਇਸ ਬੀਮਾਰੀ ਦੀ ਕੋਈ ਵੀ ਵੈਕਸੀਨ ਜਾ ਦਵਾਈ ਨਹੀਂ ਬਣੀ।ਇਸ ਲਈ ਥੋੜਾ ਜਿਹਾ ਜਾਗਰੂਕ ਹੋ ਕੇ ਸਾਵਧਾਨੀ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ।ਹੱਥ ਵਾਰ ਵਾਰ ਸਾਬਣ ਨਾਲ ਧੋਣੇ ਚਾਹੀਦੇ ਹਨ। ਜਦੋਂ ਬਾਹਰ ਤੋਂ ਆਓ ਤਾਂ ਹੱਥ ਜ਼ਰੂਰ ਧੋਵੋ।ਮਾਸਕ ਦੀ ਵਰਤੋਂ ਜ਼ਰੂਰ ਕਰੋ।

ਭੀੜ ਭੜੱਕੇ ਵਾਲੀਆਂ ਥਾਵਾਂ ਤੇ ਨਾਂ ਜਾਓ। ਸੋਸ਼ਲ ਡਿਸਟੈਂਸ ਦੀ ਪਾਲਣਾ ਜ਼ਰੂਰ ਕਰੋ।  ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮਿਸ਼ਨ ਫਤਿਹ ਮੁਹਿੰਮ ਤਹਿਤ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਨ ਲਈ ਸਿਹਤ ਵਿਭਾਗ ਹਮੇਸ਼ਾ ਯਤਨਸ਼ੀਲ ਹੈ।  ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਬਾਹਰਲੇ ਦੇਸ਼, ਸੂਬੇ ਜਾ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਜ਼ਿਲੇ ਵਿੱਚੋਂ ਆਉਂਦਾ ਹੈ ਤਾਂ ਉਸਨੂੰ 14 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਕੀਤਾ ਜਾਂਦਾ ਹੈ।ਉਸਦੀ ਹਿਸਟਰੀ ਲੈ ਕੇ ਸਕਰੀਨਿੰਗ ਕਰਕੇ ਉਸਦਾ ਟੈਸਟ ਕੀਤਾ ਜਾਂਦਾ ਹੈ।

ਇਹ ਟੈਸਟ ਜੋ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ 4500 ਰੁਪਏ ਦਾ ਹੈ, ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤੇ ਜਾਂਦੇ ਹਨ।ਇਸ ਬੀਮਾਰੀ ਤੋਂ ਡਰੋ ਨਾ ਸਾਵਧਾਨੀ ਜਰੂਰ ਵਰਤੋਂ। ਬਾਹਰਲੇ ਵਿਅਕਤੀਆਂ ਨਾਲ ਹੱਥ ਮਿਲਾਉਣ ਅਤੇ ਗਲੇ ਮਿਲਣ ਤੋਂ ਪਰਹੇਜ਼ ਕਰੋ। ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਤਹਿਤ ਪ੍ਰਾਈਵੇਟ ਕਲੱਬਾਂ, ਐੱਨ.ਜੀ.ਓ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਹੈਲਥ ਵਰਕਰ ਮੇਲ ਅਤੇ ਫੀਮੇਲ ਆਸ਼ਾ ਵਰਕਰਾਂ ਵੱਲੋਂ ਲਗਾਤਾਰ ਘਰ ਘਰ ਸਰਵੇ ਕੀਤਾ ਜਾ ਰਿਹਾ ਹੈ।

ਜੇਕਰ ਕਿਸੇ ਨੂੰ ਖਾਂਸੀ ਬੁਖਾਰ ਸਾਂਹ ਲੈਣ ਤੋਂ ਤਕਲੀਫ ਆਉਂਦੀ ਹੈ ਤਾਂ ਉਸਦਾ ਟੈਸਟ ਕਰਵਾਇਆ ਜਾ ਰਿਹਾ ਹੈ। ਜੇਕਰ ਆਪਾਂ ਥੋੜੀ ਜਿਹੀ ਸਾਵਧਾਨੀ ਵਰਤੀਏ ਤਾਂ ਅਸੀਂ ਖ਼ੁਦ ਆਪਣੇ ਪਰਿਵਾਰ ਅਤੇ ਸਮਾਜ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਇਸ ਮੌਕੇ ਡਾਕਟਰ ਵਿਵੇਕ ਮੈਡੀਕਲ ਅਫਸਰ ਸੀ ਐੱਚ ਸੀ ਝੁਨੀਰ, ਬਲਜੀਤ ਕੌਰ ਐੱਲ.ਐੱਚ.ਵੀ, ਤਿਰਲੋਕ ਸਿੰਘ, ਰਾਜਿੰਦਰ ਸਿੰਘ, ਹੰਸ ਰਾਜ, ਸੁਖਪ੍ਰੀਤ ਸਿੰਘ,ਵਿਨੋਜ ਕੁਮਾਰ, ਜਸਕੀਰਤ ਕੌਰ, ਸੁਖਵਿੰਦਰ ਸਿੰਘ, ਅੰਗਰੇਜ਼ ਸਿੰਘ, ਜਗਪਾਲ ਸਿੰਘ, ਗੁਰਤੇਜ ਸਿੰਘ, ਕੁਲਵੀਰ ਸਿੰਘ ਅਤੇ ਕੁਲਜੀਤ ਸਿੰਘ ਹਾਜਰ ਸਨ

PhonePe App Wbsite se Loan Kaise Milta Hai : Phoene Pe Asani Se Loan Le – PhonePe Loan Apply Karo Online

How to Increase Your YouTube Watch Time increase june 2021 | YouTube Channel Par 4000 Watch Time Aur 1000 Subscribers Kaise Laye

क्या आप चाहते हैं की छिला हुआ लहसुन 1 साल तक खराब नहीं हो तो देखे टिप्स

PDF Kaise Banaye – पीडीएफ फाइल कैसे बनाये Phone से

Money Making Tips: कम उम्र में अधिक पैसे बनाने हैं तो ध्यान रखिए ये 3 बातें

Leave A Reply

Your email address will not be published.

This website uses cookies to improve your experience. We'll assume you're ok with this, but you can opt-out if you wish. AcceptRead More