Hamara Today
Hindi & Punjabi Newspaper

ਮਹਾਵੀਰ ਸੈਨਾ, ਬਜਰੰਗ ਦਲ, ਅਤੇ ਭਾਜਪਾ ਵਰਕਰਾਂ ਨੇ ਖਨੋਰੀ ਪੁਲ ਥੱਲੇ ਚੀਨ ਦੇ ਰਾਸ਼ਟਰਪਤੀ ਦਾ ਸਾੜਿਆ ਪੁਤਲਾ

0

ਖਨੌਰੀ (ਸਤਨਾਮ ਸਿੰਘ ਕੰਬੋਜ) : ਬੀਤੇ ਦਿਨੀਂ ਚੀਨ ਸਰਹੱਦ ਤੇ ਝੜਪ ਦੌਰਾਨ ਭਾਰਤ ਦੇ 20 ਸੈਨਿਕ ਸ਼ਹੀਦ ਹੋਣ ਤੇ ਮਹਾਵੀਰ ਸੈਨਾ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਅਤੇ ਭਾਜਪਾ ਵਰਕਰਾਂ ਵੱਲੋਂ ਚੀਨ ਦੇ ਰਾਸ਼ਟਰਪਤੀ ਦਾ ਪੁਤਲਾ ਕੈਥਲ ਰੋਡ ਪੁਲ ਥੱਲੇ ਸਾੜਿਆ ਗਿਆ ।ਇਸ ਮੌਕੇ ਚੀਨ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ ।

ਇਸ ਮੌਕੇ ਮਹਾਂਵੀਰ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਚੌਧਰੀ ਦਵਿੰਦਰ ਸਿੰਘ ਨੇ ਗੱਲ ਕਰਦੇ ਹੋਏ ਕਿਹਾ ਕਿ ਭਾਰਤ ਵਾਸੀਆਂ ਨੂੰ ਚੀਨ ਦੇ ਸਮਾਨ ਦਾ ਪੂਰਨ ਵਿਰੋਧ ਕਰਨਾ ਚਾਹੀਦਾ ਹੈ ਤਾਂ ਜੋ ਚੀਨ ਆਰਥਿਕ ਪੱਖੋਂ ਕਮਜ਼ੋਰ ਹੋਵੇ।ਇਸ ਮੌਕੇ ਐਸਸੀ ਮੋਰਚਾ ਮਹਾਵੀਰ ਸੈਨਾ ਦੇ ਪੰਜਾਬ ਵਾਈਸ ਪ੍ਰਧਾਨ ਜਗਜੀਤ ਸਿੰਘ ਗੋਠਵਾਲ ਨੇ ਸ਼ਿਰਕਤ ਕਰਦੇ ਭਾਰਤ ਵਾਸੀਆਂ ਨੂੰ ਅਪੀਲ ਕੀਤੀ ਕਿ ਚਾਈਨਾ ਦੇ ਸਾਮਾਨ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ।

ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਜਨਰਲ ਸੈਕਟਰੀ ਅਸ਼ੋਕ ਗਰਗ ਨੇ ਕਿਹਾ ਕਿ ਚੀਨ ਆਪਣੀਆਂ ਗੱਡੀਆਂ ਨੀਤੀਆਂ ਤੋਂ ਬਾਜ ਆ ਜਾਵੇ ਭਾਰਤ ਵਾਸੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਤਿਆਰ ਹਨ ਉਨ੍ਹਾਂ ਕਿਹਾ ਕੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਫੌਜ ਨੂੰ ਪੂਰੇ ਅਧਿਕਾਰ ਦੇਣੇ ਚਾਹੀਦੇ ਹਨ ਤਾਂ ਜੋ ਲੱਦਾਖ ਚ ਸ਼ਹੀਦ ਹੋਏ ਸੈਨਿਕਾਂ ਦਾ ਬਦਲਾ ਲਿਆ ਜਾ ਸਕੇ ।

ਮੰਡਲ ਪ੍ਰਧਾਨ ਡਾ ਪ੍ਰੇਮ ਬਾਂਸਲ ਅਤੇ ਕੌਾਸਲਰ ਕੁਲਦੀਪ ਪੂਨੀਆ ਨੇ ਬੋਲਦਿਆਂ ਕਿਹਾ ਕਿ ਚੀਨ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਲਈ ਜ਼ਰੂਰੀ ਹੈ ਕਿ ਚੀਨੀ ਸਮਾਨ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ ।ੳੁਨ੍ਹਾਂ ਕਿਹਾ ਕਿ ਭਾਰਤੀ ਫੌਜ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਚੀਨ ਨਾਲ ਹੋਈ ਝੜਪ ਤੋਂ ਬਾਅਦ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਜਿਸ ਲਈ ਅੱਜ ਮਹਾਵੀਰ ਸੈਨਾ ਹਿੰਦੂ ਪ੍ਰੀਸ਼ਦ ਬਜਰੰਗ ਦਲ ਅਤੇ ਭਾਜਪਾ ਵੱਲੋਂ ਚੀਨ ਦੇ ਰਾਸ਼ਟਰਪਤੀ ਦਾ ਪੁਤਲਾ ਫੂਕਿਆ ਹੈ ।

ਇਸ ਮੌਕੇ ਸਾਬਕਾ ਮੰਡਲ ਪ੍ਰਧਾਨ ਮਨੋਹਰ ਸਿੰਗਲਾ, ਸਾਬਕਾ ਮੰਡਲ ਪ੍ਰਧਾਨ ਕ੍ਰਿਸ਼ਨ ਗੋਇਲ, ਸਤੀਸ਼ ਬਾਂਸਲ ਜ਼ਿਲ੍ਹਾ ਵਾਈਸ ਪ੍ਰਧਾਨ ਭਾਜਪਾ ,ਮੇਘ ਰਾਜ ਚੱਠਾ ਜ਼ਿਲ੍ਹਾ ਓ ਬੀ ਸੀ ਮੋਰਚਾ ਪ੍ਰਧਾਨ ,ਕੋਮਲਪ੍ਰੀਤ ਸਿੰਘ ਐਸ ਸੀ ਮੋਰਚਾ ਪ੍ਰਧਾਨ ਸੰਗਰੂਰ ਰਣਦੀਪ ਸਿੰਘ ਚਹਿਲ, ਅਸ਼ੋਕ ,ਸ਼ੀਸ਼ਪਾਲ ਮਲਿਕ ,ਪ੍ਰਤਿੱਗਿਆ ਪਾਲ ਸ਼ਰਮਾ ਵਾਈਸ ਪ੍ਰਧਾਨ ਮੰਡਲ ,ਕੁਲਵੰਤ ਸਿੰਘ, ਰਾਜ ਕੁਮਾਰ ਸ਼ਰਮਾ, ਕਰਮਵੀਰ ਗੋਇਲ, ਪ੍ਰੇਮਾ ਸਿੰਗਲਾ ,ਮੇਹਰ ਚੰਦ, ਲਖਵਿੰਦਰ ਸਿੰਘ ,ਕਨਿਕਾ ਗੋਇਲ ,ਕਮਲ ਖਨੌਰੀ ਆਦਿ ਭਾਜਪਾ ਵਰਕਰ ਹਾਜ਼ਰ ਸਨ ।

Leave A Reply

Your email address will not be published.