ਨਹਿਰੂ ਯੁਵਾ ਕੇਂਦਰ ਮਾਨਸਾ ਨੇ ਮਿਸ਼ਨ ਫਤਿਹ ਵਿੱਚ ਜਿੱਤੇ ਤਿੰਨ ਗੋਲਡ,ਚਾਰ ਸਿਲਵਰ ਅਤੇ ਪੰਜ ਬਰੋਨਜ ਮੈਡਲ
Mansa gold medal winner Nehru Youth kendra Mansa
ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਅਤੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਗੁਪਤਾ ਦੀ ਦੇਖਰੇਖ ਹੇਠ ਚਲ ਰਹੀ ਮਿਸ਼ਨ ਫਤਿਹ ਮੁਹਿੰਮ ਵਿੱਚ ਲੌਕਾਂ ਨੂੰ ਕੋਰੋਨਾ ਵਾਇਰਸ ਸਬੰਧੀ ਸਾਵਧਾਨੀਆਂ ਵਰਤਣ ਹਿੱਤ ਕਰਵਾਏ ਜਾਣ ਵਾਲੇ ਕੋਵਾ ਐਪ ਡਾਉਨਲੋਡ ਕਰਵੁaਣ ਵਿੱਚ ਨਹਿਰੂ ਯੂਵਾ ਕੇਂਦਰ ਮਾਨਸਾ ਨੇ ਬਾਜੀ ਮਾਰਦਿਆਂ ਤਿੰਨ ਗੋਲਡ,ਚਾਰ ਸਿਲਵਰ ਅਤੇ ਪੰਜ ਬਰੋਨਜ ਮੈਡਲ ਜਿੱਤ ਕੇ ਮਾਨਸਾ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਕੋਆਰਡੀਨੇਟਰ ਸ਼੍ਰੀ ਸਰਬਜੀਤ ਸਿੰਘ ਅਤੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਘੰਡ ਨੇ ਦੱਸਿਆ ਨੇ ਯੂਥ ਕਲੱਬਾਂ ਅਤੇ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਵਲੰਟੀਅਰਜ ਵੱਲੋ ਜਨਤਾ ਕਰਫਿਊ ਦੇ ਸਮੇਂ ਤੋ ਹੀ ਲੌਕਾਂ ਨੂੰ ਜਾਗਰੁਕ ਕਰਨ ਕੋਰੋਨਾ ਪ੍ਰਤੀ ਸਾਵਧਾਨੀਆਂ ਵਰਤਣ ਜਿਵੇ ਮਾਸਕ ਪਹਿਨਣ,ਵੱਧ ਤੋ ਵੱਧ ਘਰ ਵਿੱਚ ਹੀ ਰਹਿਣ,ਵਾਰ ਵਾਰ ਹੱਥ ਧੋਣ ਅਤੇ ਸਰੀਰਕ ਦੂਰੀ ਬਣਾਈ ਰੱਖਣ ਲਈ ਪ੍ਰਰੇਤਿ ਕੀਤਾ ਜਾ ਰਿਹਾ ਹੈ ਅਤੇ ਹੁੱਣ ਤੱਕ ਤਕਰੀਬਨ ਵੀਹ ਹਜਾਰ ਦੇ ਕਰੀਬ ਸਿਲਾਈ ਸੈਟਰਾਂ ਦੀਆਂ ਲੜਕੀਆਂ ਵੱਲੋ ਬਣਾਏ ਗਏ

ਮਾਸਕ ਲੌਕਾਂ ਵਿੱਚ ਵੰਡੇ ਗਏ ਹਨ।ਇਸ ਤੋ ਇਲਾਵਾ ਯੂਥ ਕਲੱਬਾਂ ਪੀ.ਬੀ.੩੧ ਕਲੱਬ ਜੋਗਾ, ਸ਼ਹੀਦ ਨਛੱਤਰ ਸਿੰਘ ਯੁਵਕ ਭਲਾਈ ਕਲੱਬ ਗੇਹਲੇ,ਸ਼ਹੀਦ ਭਗਤ ਸਿੰਘ ਕਲੱਬ ਗੇਹਲੇ, ਦੀ ਗ੍ਰੇਟ ਥਿੰਕਰਜ ਕਲੱਬ ਬੁਰਜ ਢਿਲਵਾਂ,ਨੋਜਵਾਨ ਏਕਤਾ ਕਲੱਬ ਭਾਈ ਦੇਸਾ,ਸ਼ਹੀਦ ਉਧਮ ਸਿੰਘ ਕਲੱਬ ਉਡਤ ਭਗਤ ਰਾਮ,ਨੋਜਵਾਨ ਕਲੱਬ ਕੱਲੌ,ਨਿਰਵੈਰ ਕਲੱਬ ਮਾਨਸਾ,ਆਸਰਾ ਫਾਊਡੇਸ਼ਨ ਬਰੇਟਾ,ਬੇਗਮਪੁਰਾ ਵੈਲਫੇਅਰ ਸੁਸਾਇਟੀ ਆਲਮਪੁਰ ਮੰਦਰਾਂ ਉਮੀਦ ਸੋਸ਼ਲ ਵੈਲਫੇਅਰ ਕਲੱਬ ਬੋੜਾਵਾਲ,ਯੂਥ ਕਲੱਬ ਬੀਰੋਕੇ ਕਲਾਂ,ਇੰਡੀਅਨ ਕਲੱਬ ਬੁਡਲਾਡਾ ਅਤੇ ਜਿਲ੍ਹੇ ਦੀਆਂ ਹੋਰ ਕਲੱਬਾਂ ਵੱਲੋ ਵੱਲੋ ਲੋੜਵੰਦਾਂ ਨੂੰ ਰਾਸ਼ਨ ਮਹੁੱਈਆ ਕਰਵਾਉਣ,ਰਾਸ਼ਨ ਵੰਡਣ ਮਾਸਕ ਵੰਡਣ ਅਤੇ ਘਰ ਘਰ ਜਾਕੇ ਲੌਕਾਂ ਨੂੰ ਜਾਗਰੁਕ ਕੀਤਾ ਗਿਆ ਅਤੇ ਅਜੇ ਤੱਕ ਇਹ ਲਗਾਤਾਰ ਜਾਰੀ ਰੱਖਿਆ ਹੋeਆਿ ਹੈ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਵਲੰਟੀਅਰਜ ਵੱਲੋ ਤਕਰੀਬਨ ਤਿੰਨ ਹਜਾਰ (3000) ਦੇ ਕਰੀਬ ਕੋਵਾ ਐਪ ਡਾਉਨਲੋਡ ਕਰਵਾਏ ਗਏ ਹਨ ਜਿਸ ਲਈ ਨਹਿਰੂ ਯੁਵਾ ਕੇਂਦਰ ਦੇ ਸੰਦੀਪ ਘੰਡ,ਮਨੋਜ ਕੁਮਾਰ,ਸੁਖਵਿੰਦਰ ਸਿੰਘ ਨੇ ਇੱਕ ਇੱਕ ਗੋਲਡ,ਸਿਲਵਰ ਅਤੇ ਬਰੋਨਜ ਮੈਡਲ ਜਿਤਿੱਆ ਹੈ ਖੁਸ਼ਵਿੰਦਰ ਸਿੰਘ ਫੁਲੂਵਾਲਾ ਡੋਡ ਨੇ ਇੱਕ ਸਿਲਵਰ ਅਤੇ ਇੱਕ ਬਰੋਨਜ ਅਤੇ ਅਵਤਾਰ ਸ਼ਰਮਾ ਉਡਤ ਭਗਤ ਰਾਮ ਵੱਲੋ ਬਰੋਨਜ ਮੈਡਲ ਹਾਸਲ ਕੀਤਾ ਹੈ।
mansa gold medal winner
ਸਿੱਖਆ ਵਿਕਾਸ ਮੰਚ ਦੇ ਜਿਲ੍ਹਾ ਪ੍ਰਧਾਨ ਹਰਦੀਪ ਸਿਧੂ,ਹਰਿੰਦਰ ਮਾਨਸ਼ਾਂਹੀਆ,ਯੂਥ ਅਵਾਰਡੀ ਰਜਿੰਦਰ ਵਰਮਾ,ਨਿਰਮਲ ਮੌਜੀਆ,ਕੇਵਲ ਸਿੰਘ ਹਰਜਿੰਦਰ ਸਿੰਘ ਭਾਈਦੇਸਾ,ਜਗਸੀਰ ਸਿੰਘ,ਮਨਦੀਪ ਸ਼ਰਮਾਂ ਗੇਹਲੇ,ਜਗਦੇਵ ਸਿੰਘ ਮਾਹੂ ਜੌਗਾ,ਰਾਜੇਸ਼ ਕੁਮਾਰ ਬੁਢਲਾਡਾ,ਹਰਪ੍ਰੀਤ ਸਿੰਘ ਇੰਦਰਜੀਤ ਸਿੰਘ ਬੁਰਜ ਢਿਲਵਾਂ,ਮਨਦੀਪ ਕੌਰ,ਰਮਨਦੀਪ ਕੌਰ,ਲੱਡੂ ਧੰਜਲ ਮਾਨਸਾ,ਗੁਰਵਿੰਦਰ ਸਿੰਘ ਮਾਨਸਾ,ਜਸਪਾਲ ਸਿੰਘ ਅਕਲੀਆ ਰਾਜਵਿੰਦਰ ਸਿੰਘ ਕੱਲੋ ਅਤੇ ਸੰਦੀਪ ਸਿੰਘ ਘੁਰਕੱਣੀ ਨੇ ਮਿਸ਼ਨ ਫਤਿਹ ਵਿੱਚ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਗੋਲਡ ਮੈਡਲ ਹਾਸਲ ਕਰਨ ਵਾਲਿਆ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਲੱਬਾਂ ਵੱਲੋ ਇਸ ਮੁਹਿੰਮ ਨੂੰ ਕੋਰੋਨਾ ਦੇ ਖਾਤਮੇ ਤੱਕ ਜਾਰੀ ਰੱਖਿਆ ਜਾਵੇਗਾ।
ये भी पढ़े :
Mansa District Topper | मानसा जिले की होनहार बेटी सैव्या गोयल बनी टॉपर
आशीष अग्रवाल बने भारतीय जनता युवा मोर्चा मानसा के जिला प्रधान