Hamara Today
Hindi & Punjabi Newspaper

ਪਰਮਿੰਦਰ ਸਿੰਘ ਨੇ ਬਤੌਰ ਜਿ਼ਲ੍ਹਾ ਖੇਡ ਅਫ਼ਸਰ ਸੰਭਾਲਿਆ ਮਾਨਸਾ ਵਿਖੇ ਅਹੁਦਾ

0

ਮਾਨਸਾ (ਸੁਮੀਤ ਬਾਂਸਲ) : ਸ਼੍ਰੀ ਪਰਮਿੰਦਰ ਸਿੰਘ ਨੇ ਅੱਜ ਮਾਨਸਾ ਵਿਖੇ ਬਤੌਰ ਜਿਲ੍ਹਾ ਖੇਡ ਅਫ਼ਸਰ ਮਾਨਸਾ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ  ਜਿ਼ਲ੍ਹਾ ਮਾਨਸਾ ਵਿਖੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਨਸਿ਼ਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਿਆ ਜਾ ਸਕੇ।

ਸ਼੍ਰੀ ਪਰਮਿੰਦਰ ਸਿੰਘ ਨੇ ਕਿਹਾ ਕਿ ਮਾਨਸਾ ਦੇ ਖਿਡਾਰੀਆਂ ਵਿੱਚ ਪ੍ਰਤਿਭਾ ਬਹੁਤ ਜਿ਼ਆਦਾ ਹੈ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਹੋਰ ਵੱਧ ਨਿਖਾਰਨ ਲਈ ਜਿ਼ਲ੍ਹਾ ਖੇਡ ਦਫ਼ਤਰ ਮਾਨਸਾ ਵੱਲੋਂ ਉਪਰਾਲੇ ਕੀਤੇ ਜਾਣਗੇ।ਇਸ ਦੌਰਾਨ ਸ਼੍ਰੀ ਗੁਰਭਗਤ ਸਿੰਘ ਸੰਧੂ ਰਿਟਾ ਜਿ਼ਲ੍ਹਾ ਖੇਡ ਅਫਸਰ ਸ੍ਰੀ ਗੁਰਦਰਸ਼ਨ ਸਿੰਘ ਸਕੱਤਰ ਜਿਲ੍ਹਾ ਵਾਲੀਬਾਲ ਐਸੋਸੀਏਸ਼ਨ ਮਾਨਸਾ ਅਤੇ ਜਿ਼ਲ੍ਹਾ ਖੇਡ ਅਫ਼ਸਰ ਫਰੀਦਕੋਟ ਸ਼੍ਰੀ ਬਲਜਿੰਦਰ ਸਿੰਘ, ਕੁਸ਼ਤੀ ਕੋਚ ਸ੍ਰੀ ਇੰਦਰਜੀਤ ਸਿੰਘ, ਸ੍ਰੀ ਹਰਪ੍ਰੀਤ ਸਿੰਘ ਵਾਲੀਬਾਲ ਕੋਚ ਅਤੇ ਸ੍ਰੀ ਭੁਪਿੰਦਰ ਸਿੰਘ ਤੋਂ ਇਲਾਵਾ ਸਮੂਹ ਸਟਾਫ ਅਤੇ ਕੋਚ ਹਾਜ਼ਰ ਸਨ।

Leave A Reply

Your email address will not be published.