ਬੁਢਲਾਡਾ ਤੇ ਪਿੰਡ ਗੋਬਿੰਦਪੁਰਾ ਵਿਖੇ ਲਏ 60 ਕੋਰੋਨਾ ਸੈਂਪਲ ਜਾਂਚ ਲਈ ਭੇਜੇ
Mansa ਜ਼ਿਲ੍ਹੇ ਨੂੰ corona mukt ਕਰਨ ਲਈ ਜਨਤਾ ਦਾ ਸਹਿਯੋਗ ਜ਼ਰੂਰੀ : ਡਾ: ਰਾਏ
ਬੁਢਲਾਡਾ 18 ਅਗਸਤ : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਅਤੇ ਸਿਵਲ ਸਰਜਨ ਡਾ. ਜੀ.ਬੀ. ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਮਿਸ਼ਨ ਫ਼ਤਿਹ ਤਤਿਹ ਜ਼ਿਲ੍ਹੇ ਭਰ ਅੰਦਰ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਸੈਂਪਲਿੰਗ ਪ੍ਰਕਿਰਿਆ ਤਹਿਤ ਜ਼ਿਲ੍ਹਾ ਪੇਸ਼ੈਂਟ ਟਰੈਕਿੰਗ ਅਫਸਰ-ਕਮ-ਐਸ.ਡੀ.ਐਮ. ਬੁਢਲਾਡਾ ਸ਼੍ਰੀ ਸਾਗਰ ਸੇਤੀਆ ਦੀ ਅਗਵਾਈ ਹੇਠ ਸਬ-ਡਵੀਜਨ ਬੁਢਲਾਡਾ ਦੇ ਪਿੰਡਾਂ ਅੰਦਰ ਜਾਰੀ ਸੈਂਪਲਿੰਗ ਦੇ ਕਾਰਜ ਤਹਿਤ ਅੱਜ ਜ਼ਿਲ੍ਹਾ ਸੈਂਪਲਿੰਗ ਟੀਮ ਦੇ ਇੰਚਾਰਜ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਵਾਲੀ ਟੀਮ ਵੱਲੋਂ ਪਿੰਡ ਗੋਬਿੰਦਪੁਰਾ ਵਿਖੇ 41 ਅਤੇ ਸਿਵਲ ਹਸਪਤਾਲ ਬੁਢਲਾਡਾ ਵਿਖੇ 19 ਦੇ ਕਰੀਬ ਵਿਅਕਤੀਆਂ ਦੇ ਸੈਂਪਲ ਲਏ ਗਏ, ਜਿਨ੍ਹਾਂ ਚ ਪੁਲਿਸ ਮੁਲਾਜ਼ਮ ਅਤੇ ਆਮ ਲੋਕ ਸ਼ਾਮਲ ਸਨ।
ਇਸ ਦੌਰਾਨ ਲੋਕਾਂ ਨੂੰ ਕੋਰੋਨਾਂ ਤੋਂ ਬਚਾਅ ਲਈ ਸਰਕਾਰੀ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆ ਸ੍ਰੀ ਸਾਗਰ ਸੇਤੀਆ ਨੇ ਸੈਂਪਲਿੰਗ ਟੀਮ ਦੀਆਂ ਸੇਵਾਵਾਂ ਦੀ ਸਰਾਹਣਾ ਕੀਤੀ ।ਉਨ੍ਹਾਂ ਦੱਸਿਆ ਕਿ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਮਾਨਸਾ ਜ਼ਿਲ੍ਹੇ ਨੂੰ ਮੁਕਤ ਕਰਨ ਲਈ ਇਹ ਟੀਮ ਬਿਨਾਂ ਕਿਸੇ ਛੁੱਟੀ ਦੇ ਲਗਾਤਾਰ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕਰਨ ਲਈ ਜਨਤਾ ਦਾ ਸਹਿਯੋਗ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜ਼ਿਲਾ ਸੈਂਪਲਿੰਗ ਟੀਮ ਦਾ ਮੁੱਖ ਮਕਸਦ ਵੱਧ ਤੋਂ ਵੱਧ ઠਸੈਂਪਲਿੰਗ ਕਰਕੇ ਕੋਰੋਨਾਂ ਕੇਸਾਂ ਦੀ ਲੜੀ ਨੂੰ ਤੋੜਨਾ ਹੈ, ਤਾਂ ਜੋ ਮਾਨਸਾ ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕੀਤਾ ਜਾ ਸਕੇ।
corona mukt
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ ਡਾ. ਗੁਰਚੇਤਨ ਪ੍ਰਕਾਸ਼, ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਅਰਸ਼ਦੀਪ ਸਿੰਘ, ਜ਼ਿਲ੍ਹਾ ਸਰਵੀਲੈਂਸ ਅਫ਼ਸਰ ਡਾ. ਵਿਸ਼ਵਜੀਤ ਸਿੰਘ ਖੰਡਾ, ਸਿਹਤ ਇੰਸਪੈਕਟਰ ਭੁਪਿੰਦਰ ਸਿੰਘ, ਸਰਪੰਚ ਗੁਰਲਾਲ ਸਿੰਘ ਗੋਬਿੰਦਪੁਰਾ, ਭਾਰਤ ਭੂਸ਼ਨ ਪਟਵਾਰੀ, ਜਗਜੀਤ ਸਿੰਘ ਸਾਬਕਾ ਪੰਚ, ਤਰਸੇਮ, ਰਣਵੀਰ ਸਿੰਘ, ਭੁਪਿੰਦਰ ਕੁਮਾਰ, ਵਿਸ਼ਾਲ ਕੁਮਾਰ, ਨਵਦੀਪ ਕਾਠ, ਸਨੀ ਕੁਮਾਰ ਆਦਿ ਦਾ ਸਹਿਯੋਗ ਰਿਹਾ।
corona mukt Mansa News
Latest News cheapest electric bike
ब्रेकिंग न्यूज और लाइव न्यूज अपडेट के लिए हमें फेसबुक पर लाइक करें या ट्विटर पर फॉलो करें.