11 ਦਸੰਬਰ ਨੂੰ ਸਰਕਾਰੀ ਆਈ.ਟੀ.ਆਈ. ਬੁਢਲਾਡਾ ਵਿਖੇ ਕੀਤਾ ਜਾਵੇਗਾ ਲੋਨ ਮੇਲੇ ਦਾ ਆਯੋਜਨ
Related Posts
ਘਰ—ਘਰ ਰੋਜ਼ਗਾਰ ਮਿਸ਼ਨ ਤਹਿਤ ਜਿ਼ਲ੍ਹੇ ਦੀ ਤਿੰਨੋਂ ਸਬ—ਡਵੀਜ਼ਨਾਂ *ਚ ਲੱਗਣਗੇ ਰੁਜ਼ਗਾਰ ਲੋਨ ਮੇਲੇ
ਮਾਨਸਾ, 07 ਦਸੰਬਰ : ਪੰਜਾਬ ਸਰਕਾਰ ਵੱਲੋਂ ਚਲਾਏ ਗਏ ਘਰ—ਘਰ ਰੋਜ਼ਗਾਰ ਮਿਸ਼ਨ ਤਹਿਤ ਦਸੰਬਰ ਮਹੀਨੇ ਦੌਰਾਨ ਜ਼ਿਲ੍ਹਾ ਮਾਨਸਾ ਵਿੱਚ ਸਵੈ—ਰੋਜ਼ਗਾਰ ਨੂੰ ਪ੍ਰਫੁੱਲਤ ਕਰਨ ਲਈ ਲੋਨ ਮੇਲਿਆ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਰੋਜਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ ਨੇ ਦੱਸਿਆ ਕਿ ਇਸ ਲੜੀ ਤਹਿਤ ਮਿਤੀ 11 ਦਸੰਬਰ 2020 ਨੂੰ ਸਰਕਾਰੀ ਆਈ.ਟੀ.ਆਈ., ਬੁਢਲਾਡਾ ਵਿਖੇ ਲੋਨ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਲੋਨ ਮੇਲੇ ਵਿੱਚ ਸਵੈ—ਰੋਜ਼ਗਾਰ ਨਾਲ ਸਬੰਧਤ ਵੱਖ—ਵੱਖ ਵਿਭਾਗਾਂ ਵੱਲੋਂ ਜਿਵੇਂ ਜ਼ਿਲ੍ਹਾ ਉਦਯੋਗ ਕੇਂਦਰ, ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਐਸ.ਸੀ ਅਤੇ ਬੀ.ਸੀ. ਕਾਰਪੋਰੇਸ਼ਨ ਆਦਿ ਵੱਖ—ਵੱਖ ਸਕੀਮਾ ਅਧੀਨ ਲੋਨ ਅਪਲਾਈ ਕਰਵਾਏ ਜਾਣਗੇ। ਇਸ ਤੋਂ ਇਲਾਵਾ ਇਸ ਲੋਨ ਮੇਲੇ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਵੱਖ—ਵੱਖ ਬੈਂਕ ਵੀ ਹਿੱਸਾ ਲੈ ਰਹੇ ਹਨ।ਉਨ੍ਹਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਜੋ ਕਿਸੇ ਵੀ ਪ੍ਰਕਾਰ ਦਾ ਸਵੈ—ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਹਨ ਉਹ ਪ੍ਰਧਾਨ ਮੰਤਰੀ ਇੰਮਲਾਇਮੈਂਟ ਜਨਰੇਸ਼ਨ ਪ੍ਰੋਗਰਾਮ, ਸਟੈਂਡਅਪ ਇੰਡੀਆ ਅਤੇ ਪ੍ਰਧਾਨ ਮੰਤਰੀ ਮੁੰਦਰਾ ਲੋਨ ਆਦਿ ਸਕੀਮਾਂ ਅਧੀਨ ਲੋਨ ਅਪਲਾਈ ਕਰ ਸਕਦੇ ਹਨ।
ਜਿ਼ਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਇੰਮਲਾਇਮੈਂਟ ਜਨਰੇਸ਼ਨ ਪ੍ਰੋਗਰਾਮ ਅਧੀਨ ਪ੍ਰਾਰਥੀ ਸਰਵਿਸ ਯੂਨਿਟ ਲਈ 10 ਲੱਖ ਰੁਪਏ ਅਤੇ ਮੈਨੂਫੈਕਚਰਿੰਗ ਯੂਨਿਟ ਲਈ 25 ਲੱਖ ਰੁਪਏ ਤੱਕ ਦਾ ਲੋਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਕਾਫ਼ੀ ਵੱਡੀ ਸਬਸਿਡੀ ਦਾ ਵੀ ਪ੍ਰਾਵਧਾਨ ਹੈੈ।ਇਸ ਤੋਂ ਇਲਾਵਾ ਐਸ.ਸੀ. ਕੈਟਾਗਿਰੀ ਦੇ ਪ੍ਰਾਰਥੀ ਅਤੇ ਸਵੈ—ਰੋਜ਼ਗਾਰ ਸ਼ੁਰੂ ਕਰਨ ਲਈ ਚਾਹਵਾਨ ਔਰਤਾਂ ਸਟੈਡਅਪ ਇੰਡੀਆ ਸਕੀਮ ਅਧੀਨ ਸਰਵਿਸ ਅਤੇ ਮੈਨੂਫੈਕਚਰਿੰਗ ਯੂਨਿਟ ਲਈ 10 ਤੋਂ ਲੈ ਕੇ 1 ਕਰੋੜ ਤੱਕ ਦਾ ਲੋਨ ਲੈ ਸਕਦੇ ਹਨ।ਇਸ ਤੋਂ ਇਲਾਵਾ ਚਾਹਵਾਨ ਪ੍ਰਾਰਥੀ ਮੁੰਦਰਾ ਯੋਜਨਾ ਅਧੀਨ ਵੀ 50 ਹਜ਼ਾਰ ਤੋਂ ਲੈ ਕੇ 10 ਲੱਖ ਦਾ ਲੋਨ ਅਪਲਾਈ ਕਰ ਸਕਦੇ ਹਨ।ਮੁੰਦਰਾ ਲੋਨ ਅਪਲਾਈ ਕਰਨ ਲਈ ਪ੍ਰਾਰਥੀ ਨੂੰ ਕਿਸੇ ਵੀ ਪ੍ਰਕਾਰ ਦੀ ਸਿਕਿਊਰਟੀ ਦੀ ਜਰੂਰਤ ਨਹੀਂ ਪੈਂਦੀ।
ਉਨ੍ਹਾਂ ਦੱਸਿਆ ਕਿ ਲੋਨ ਅਪਲਾਈ ਕਰਨ ਲਈ ਪ੍ਰਾਰਥੀ ਕੋਲ ਅਧਾਰ ਕਾਰਡ, ਪੈਨ ਕਾਰਡ ਅਤੇ ਪ੍ਰੋਜੈਕਟ ਰਿਪੋਰਟ ਉਪਲੱਬਧ ਹੋਣੇ ਚਾਹੀਦੇ ਹਨ।ਇਸ ਲਈ ਚਾਹਵਾਨ ਪ੍ਰਾਰਥੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮਿਤੀ 11 ਦਸੰਬਰ 2020 ਨੂੰ ਸਰਕਾਰੀ ਆਈ.ਟੀ.ਆਈ., ਬੁਢਲਾਡਾ ਵਿਖੇ ਇਸ ਲੋਨ ਮੇਲੇ ਦਾ ਲਾਭ ਉਠਾਉਣ।