Mansa News ਕਰੀਬ 35 ਲੱਖ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ ਵਿਖੇ ਤਿਆਰ ਹੋਵੇਗਾ ਨਾਈਟ ਸ਼ੈਲਟਰ
Mansa News : ਬੇਘਰ ਲੋਕਾਂ ਨੂੰ ਖੁਲ੍ਹੇ ਅਸਮਾਨ ਹੇਠ ਸੋਣ ਤੋਂ ਨਿਜ਼ਾਤ ਦਿਵਾਏਗਾ ਨਾਈਟ ਸ਼ੈਲਟਰ
ਮਾਨਸਾ : ਕਾਰਜ ਸਾਧਕ ਅਫ਼ਸਰ ਮਾਨਸਾ ਸ਼੍ਰੀ ਵਿਸ਼ਾਲ ਬਾਂਸਲ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਕੌਂਸਲ ਮਾਨਸਾ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਤਾਂ ਜੋ ਇਲਾਕੇ ਦੇ ਵਸਨੀਕਾਂ ਨੂੰ ਸਾਫ਼-ਸੁਥਰਾ ਅਤੇ ਸਹੂਲਤਾਂ ਨਾਲ ਭਰਪੂਰ ਮਾਹੌਲ ਪ੍ਰਦਾਨ ਕੀਤਾ ਜਾ ਸਕੇ।
ਸ਼੍ਰੀ ਵਿਸ਼ਾਲ ਬਾਂਸਲ ਨੇ ਦੱਸਿਆ ਕਿ ਇਸੇ ਲੜੀ ਤਹਿਤ ਬੱਸ ਸਟੈਂਡ ਮਾਨਸਾ ਵਿਖੇ 30-35 ਲੱਖ ਰੁਪਏ ਦੀ ਲਾਗਤ ਨਾਲ ਨਾਇਟ ਸ਼ੈਲਟਰ ਦੀ ਉਸਾਰੀ ਦਾ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਦੱਸਿਆ ਕਿ ਇਹ ਕੰਮ ਜਲਦੀ ਮੁਕੰਮਲ ਹੋ ਜਾਵੇਗਾ ਅਤੇ ਇਸ ਨਾਲ ਬੇਘਰ ਲੋਕਾਂ ਨੂੰ ਰਾਤ ਗੁਜ਼ਾਰਨ ਲਈ ਸਹੂਲਤ ਮਿਲੇਗੀ ਅਤੇ ਬਾਹਰ ਖੁਲ੍ਹੇ ਅਸਮਾਨ ਹੇਠ ਸੋਣ ਤੋਂ ਨਿਜ਼ਾਤ ਮਿਲੇਗੀ।
Mansa News :
ਕਾਰਜ ਸਾਧਕ ਅਫ਼ਸਰ ਨੇ ਦੱਸਿਆ ਕਿ 33×58 ਸਾਈਜ਼ ਦੇ ਇਸ ਨਾਈਟ ਸ਼ੈਲਟਰ ਵਿੱਚ ਚਾਰ ਵੱਡੇ ਹਾਲ ਕਮਰੇ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਸ ਵਿੱਚ 2 ਹਾਲ ਕਮਰੇ ਜ਼ਮੀਨੀ ਪੱਧਰ ‘ਤੇ ਅਤੇ 2 ਹਾਲ ਕਮਰੇ ਚੁਬਾਰੇ ਪਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਨਾਈਟ ਸ਼ੈਲਟਰ ਵਿੱਚ 40 ਤੋਂ ਵਧੇਰੇ ਵਿਅਕਤੀਆਂ ਦੇ ਸੋਣ ਦੀ ਸਮਰੱਥਾ ਹੋਵੇਗੀ ਅਤੇ ਹਰੇਕ ਹਾਲ ਵਿੱਚ ਮੰਜੇ, ਬਿਸਤਰੇ, 2 ਨਹਾਉਣ ਵਾਲੇ ਕਮਰੇ ਅਤੇ 4 ਟੁਆਇਲਟਸ ਦਾ ਇੰਤਜ਼ਾਮ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇੱਥੇ ਰਹਿਣ ਵਾਲੇ ਵਿਅਕਤੀਆਂ ਨੂੰ ਯੋਗਾ-ਕਸਰਤ ਕਰਵਾਉਣ ਦੀ ਵੀ ਤਜਵੀਜ਼ ਹੈ।
Mansa News :
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਗਰ ਕੌਸਲ ਮਾਨਸਾ ਵੱਲੋਂ ਮਾਨਸਾ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ 3-ਡੀ ਪ੍ਰੋਜੈਕਟ ਚਲਾਇਆ ਗਿਆ ਹੈੇ ਜਿਸ ਤਹਿਤ ਸ਼ਹਿਰ ਵਿਚੋਂ ਘਰੋਂ-ਘਰੀਂ ਕੂੜੇ ਨੂੰ ਇਕੱਤਰ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ ਸ਼ਹਿਰ ਵਿਚ 04 ਐਮ.ਆਰ.ਐਫ ਸ਼ੈਡ ਬਣਾਏ ਗਏ ਹਨ, ਜਿੱਥੇ ਕੂੜੇ ਨੂੰ ਇਕੱਠਾ ਕਰਕੇ ਅਲੱਗ-ਅਲੱਗ ਕੀਤਾ ਜਾਂਦਾ ਹੈ। ਜਿਸ ਉਪਰੰਤ ਵੇਸਟ ਨੂੰ ਵੇਚ ਕੇ ਆਮਦਨ ਕੀਤੀ ਜਾਦੀ ਹੈ ਅਤੇ ਖਾਦ ਤਿਆਰ ਕੀਤੀ ਜਾਂਦੀ ਹੈ। ਇਸ ਸਕੀਮ ਤਹਿਤ ਲਗਭਗ 60-70 ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ।
Mansa News :
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਦੇ ਖੋਖਰ ਰੋਡ ਉਪਰ ਬਹੁਤ ਪੁਰਾਣੇ ਕੂੜਾ-ਕਰਕਟ ਦੇ ਡੰਪ ਨੂੰ ਖ਼ਤਮ ਕਰਨ ਲਈ ਜੇ.ਸੀ.ਬੀ ਮਸ਼ੀਨ ਖਰੀਦ ਕਰਨ ਦੀ ਤਜਵੀਜ਼ ਹੈ, ਜਿਸ ਉਪਰੰਤ ਇਸ ਡੰਪ ਦੇ ਕੂੜਾ-ਕਰਕਟ ਨੂੰ ਸੈਗਰੀਕੇਟ ਕਰਕੇ ਖਤਮ ਕੀਤਾ ਜਾਵੇ ਅਤੇ ਇਸ ਜਗ੍ਹਾ ਨੂੰ ਹੋਰ ਵਧੀਆ ਕਰਨ ਦੀ ਤਜਵੀਜ਼ ਹੈ।
ये भी पढ़े : ਨਰਮੇ ਦੀ ਫਸਲ ਵਿੱਚ ਪੀ.ਏ.ਯੂ. ਦੀਆਂ ਸ਼ਿਫਾਰਿਸ਼ਾਂ ਅਨੁਸਾਰ ਹੀ ਕੀੜੇ ਮਾਰ ਦਵਾਈਆਂ ਦੀ ਵਰਤੋਂ ਕੀਤੀ ਜਾਵੇ : ਮੁੱਖ ਖੇਤੀਬਾੜੀ ਅਫਸਰ
* Mansa News ਨਵੀਂ ਤਕਨੀਕ ਐਟੀਜਨ ਕਿੱਟ ਦੀ ਕੀਤੀ ਸ਼ੁਰੂਆਤ
ब्रेकिंग न्यूज और लाइव न्यूज अपडेट के लिए हमें फेसबुक पर लाइक करें या ट्विटर पर फॉलो करें.