ਹੈਜੇ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੁੱਝ ਫੈਕਟਰੀਆਂ ਨੂੰ ਬੰਦ ਕਰਨ ਦੇ ਆਦੇਸ਼
ਮਾਨਸਾ: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀ ਮਹਿੰਦਰ ਪਾਲ ਨੇ (ਫੈਕਟਰੀਆਂ ਨੂੰ ਬੰਦ ਕਰਨ ਦੇ ਆਦੇਸ਼ ) ਹੈਜੇ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਤਾਰਾਂ ਦੀ ਜਾਲੀ ਜਾਂ ਸ਼ੀਸ਼ੇ ਨਾਲ ਢਕੇ ਤੋਂ ਬਿਨਾਂ ਜ਼ਿਆਦਾ ਪੱਕੇ, ਕੱਚੇ ਜਾਂ ਸਾਰੇ ਤਰ੍ਹਾਂ ਦੇ ਕੱਟੇ ਹੋਏ ਫਲਾਂ ਦੇ ਵੇਚਣ ਜਾਂ ਪ੍ਰਦਰਸ਼ਨ ਤੇ ਪੂਰਨ ਤੌਰ ਤੇ ਰੋਕ ਲਾਈ ਜਾਂਦੀ ਹੈ। ਤਾਰਾਂ ਦੀ ਜਾਲੀ ਜਾਂ ਸ਼ੀਸ਼ੇ ਨਾਲ ਢਕੇ ਤੋਂ ਬਿਨਾਂ ਮਿਠਾਈਆਂ, ਮਾਸ, ਕੇਕ, ਬਿਸਕੁਟ, ਬ੍ਰੈੱਡ, ਭੁੰਨਿਆ ਅਨਾਜ ਅਤੇ ਹੋਰ ਖਾਣ ਪੀਣ ਵਾਲੀਆਂ ਵਸਤਾਂ ਦੇ ਵੇਚਣ ਜਾਂ ਪ੍ਰਦਰਸ਼ਨ ਤੇ ਪੂਰਨ ਤੋਰ ਤੇ ਰੋਕ ਲਗਾਈ ਹੈ। (ਮਾਨਸਾ ਫੈਕਟਰੀਆਂ ਨੂੰ ਬੰਦ ਕਰਨ ਦੇ ਆਦੇਸ਼)
ਉਨ੍ਹਾਂ ਪੰਜਾਬ ਸਰਕਾਰ ਦੇ ਜੀਵਾਣੂ ਵਿਗਿਆਨੀ ਦੁਆਰਾ ਮਨੁੱਖੀ ਖਪਤ ਲਈ ਅਯੋਗ ਕਰਾਰ ਦਿੱਤੇ ਪਾਣੀ ਤੋਂ ਬਣੀਆਂ ਵਸਤਾਂ ਜਿਵੇਂ ਕਿ ਬਰਫ, ਬਰਫ ਦਾ ਗੋਲਾ, ਬਰਫ ਦੀ ਮਿਠਾਈ, ਖਣਿਜ ਯੁਕਤ ਪੀਣ ਵਾਲਾ ਪਾਣੀ, ਬੋਤਲ ਵਾਲਾ ਪਾਣੀ ਆਦਿ ਦੇ ਬਣਾਉਣ, ਆਯਾਤ -ਨਿਰਯਾਤ, ਵੇਚਣ ਅਤੇ ਵੇਚਣ ਲਈ ਪ੍ਰਦਰਸ਼ਨੀ ਤੇ ਪੂਰਨ ਪਾਬੰਦੀ ਲਗਾਈ ਹੈ।
ਅਜਿਹੇ ਗੰਨੇ ਦੇ ਰਸ, ਲੱਸੀ, ਸ਼ਰਬੱਤ ਆਦਿ ਦੇ ਵੇਚਣ ਅਤੇ ਵੇਚਣ ਲਈ ਪ੍ਰਦਰਸ਼ਨੀ ਤੇ ਪੂਰਨ ਤੌਰ ਤੇ ਰੋਕ ਲਾਈ ਗਈ ਹੈ ਜਦੋਂ ਤੱਕ ਇਹ ਸਾਫ ਸੁੱਥਰੇ ਹਾਲਾਤਾਂ ਵਿਚ ਤਿਆਰ ਨਾ ਕੀਤੇ ਹੋਣ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਬਰਫ, ਖਣਿਜ ਯੁਕਤ ਪਾਣੀ ਅਤੇ ਗੈਸ ਵਾਲਾ ਬੋਤਲ ਬੰਦ ਪਾਣੀ ਬਣਾਉਣ ਵਾਲੀ ਫੈਕਟਰੀ ਨੂੰ ਬੰਦ ਕੀਤਾ ਜਾਵੇ ਜੇਕਰ ਉਸ ਦੇ ਪਾਣੀ ਦੇ ਨਮੂਨੇ ਨੂੰ ਪੰਜਾਬ ਸਰਕਾਰ, ਚੰਡੀਗੜ੍ਹ ਦੇ ਜੀਵਾਣੂ ਵਿਗਿਆਨੀ ਨੇ ਪ੍ਰਮਾਣਿਤ ਨਾ ਕੀਤਾ ਹੋਵੇ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਹੈਜੇ ਨਾਲ ਸਬੰਧਤ ਕੋਈ ਵੀ ਮਾਮਲਾ ਸਾਹਮਣੇ ਆਉਂਣ ਤੇ ਉਸ ਬਸਤੀ ਵਿਚ ਰਹਿਣ ਵਾਲੇ ਸਾਰੇ ਲੋਕਾਂ ਦੇ ਟੀਕੇ ਲਗਾਏ ਜਾਣ ਅਤੇ ਜਿੱਥੇ ਜ਼ਰੂਰਤ ਹੋਵੇ ਸਿਵਲ ਸਰਜਨ ਮਾਨਸਾ ਵਿਸ਼ੇਸ਼ ਜਾਂਚ ਟੀਮਾਂ ਲਗਾ ਸਕਦੇ ਹਨ।
ਉਨ੍ਹਾਂ ਸਿਵਲ ਸਰਜਨ ਮਾਨਸਾ, ਸਾਰੇ ਕਾਰਜਕਾਰੀ ਮੈÎਜਿਸਟਰੇਟ, ਸਹਾਇਕ ਸਿਵਲ ਸਰਜਨ, ਜ਼ਿਲ੍ਹਾ ਸਿਹਤ ਅਫ਼ਸਰ, ਸਹਾਇਕ ਮਲੇਰੀਆ ਅਫ਼ਸਰ, ਸੀਨੀਅਰ ਸੈਨੇਟਰੀ ਇੰਸਪੈਕਟਰਜ਼, ਹੈਲਥ ਸੁਪਰਵਾਈਜ਼ਰਜ਼, ਐਸ.ਐਸ.ਆਈਜ਼, ਐਸ.ਐਮ.ਓਜ਼, ਫੂਡ ਇਨਸਪੈਕਟਰ, ਮੈਡੀਕਲ ਅਫ਼ਸਰ ਅਤੇ ਸਥਾਨਕ ਸੰਸਥਾਵਾਂ ਨੂੰ ਅਧਿਕਾਰ ਦਿੱਤੇ ਹਨ ਕਿ ਉਹ ਆਪਣੇ ਅਧਿਕਾਰ ਖੇਤਰ ਵਿਚ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਅਤੇ ਅਜਿਹੇ ਬਾਜ਼ਾਰਾਂ, ਇਮਾਰਤਾਂ, ਦੁਕਾਨਾਂ ਜਾਂ ਥਾਵਾਂ ਦਾ ਨਿਰੀਖਣ ਕਰਨ ਜੋ ਅਜਿਹੀਆਂ ਖਾਣਪੀਣ ਵਾਲੀਆਂ ਵਸਤਾਂ ਦੇ ਨਿਰਮਾਣ, ਵੇਚਣ ਅਤੇ ਵੰਡਣ ਲਈ ਵਰਤੀਆਂ ਜਾਂਦੀਆਂ ਹਨ, ਇਨ੍ਹਾਂ ਦੀ ਮਨੁੱਖੀ ਵਰਤੋਂ ਰੋਕਣ ਲਈ ਉਨ੍ਹਾਂ ਦੁਆਰਾ ਇਨ੍ਹਾਂ ਚੀਜ਼ਾਂ ਨੂੰ ਜਮ੍ਹਾਂ, ਕਾਬੂ ਵਿਚ, ਹਟਾ ਜਾਂ ਖ਼ਤਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਿਵਲ ਸਰਜਨ ਮਾਨਸਾ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਮਾਨਸਾ ਜਿਲ੍ਹੇ ਵਿਚ ਜਿੱਥੇ ਠੀਕ ਸਮਝਣ ਡਾਕਟਰੀ ਜਾਂਚ ਟੀਮਾਂ ਦਾ ਗਠਨ ਕਰ ਸਕਦੇ ਹਨ। ਡਾਕਟਰੀ ਜਾਂਚ ਟੀਮਾਂ ਤੇ ਤੈਨਾਤ ਸਾਰੇ ਅਫ਼ਸਰਾਂ ਨੂੰ ਅਧਿਕਾਰ ਹੋਵੇਗਾ ਕਿ ਉਹ ਗੱਡੀਆਂ ਨੂੰ ਰੋਕ ਕੇ ਸ਼ੱਕੀ ਜਾਂ ਪੀੜਤ ਸਵਾਰੀਆਂ ਦੀ ਚੈਕਿੰਗ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਮਹਾਂਮਾਰੀ ਐਕਟ 1897 ਦੀ ਧਾਰਾ 2 (3) ਅਧੀਨ ਜਾਰੀ ਕੀਤੇ ਉਕਤ ਹੁਕਮਾਂ ਦੀ ਉਲੰਘਣਾਂ ਭਾਰਤੀ ਦੰਡਾਵਲੀ ਦੀ ਧਾਰਾ 188 ਦੇ ਤਹਿਤ ਸਜਾ ਯੋਗ ਜੁਰਮ ਮੰਨਿਆ ਜਾਵੇਗ।