ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਮਾਨਸਾ ਵਿਖੇ ਰਾਸ਼ਨ ਕਾਰਡ ਕੱਟਣ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ ਦਿੱਤਾ ਧਰਨਾ
ਮਾਨਸਾ :- ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਸ਼ਹਿਰ ਦੀ ਅਨਾਜ਼ ਮੰਡੀ ਮਾਨਸਾ ਵਿਖੇ ਕੱਟੇ ਗਏ ਰਾਸ਼ਨ ਤੇ ਹੋਰ ਮੁੰਦਿਆ ਨੂੰ ਲੈ ਕੇ ਧਰਨਾ ਲਗਾਇਆ ਗਿਆ,ਧਰਨੇ ਨੂੰ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਕਾਗਰਸ ਸਰਕਾਰ ਨੇ ਹਮੇਸ਼ਾਂ ਲੋਕਾ ਨਾਲ ਧੋਖਾ ਕੀਤਾ ਤੇ ਕਰਦੀ ਆ ਰਹੀ ਉਹਨਾ ਦੋਸ ਲਗਾਉਂਦਿਆਂ ਕਿਹਾ ਕੀ ਇਹਨਾ ਦੀ ਸਰਕਾਰ ਨੇ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਵੀ ਕੱਟ ਦਿੱਤੇ ਹਨ,ਜਿਹੜਾ ਰਾਸ਼ਨ ਸੈਂਟਰ ਦੀ ਸਰਕਾਰ ਨੇ ਦੇਣਾ ਸੀ ਉਸ ਰਾਸ਼ਨ ਚ’ ਵੀ ਨਾ ਤਾ ਸਹੀ ਢੰਗ ਨਾਲ ਉਸ ਦੀ ਵੰਡ ਕੀਤੀ ਹੈ,ਇਸ ਵਿੱਚ ਵੀ ਬਹੁਤ ਵੱਡਾ ਘਪਲਾ ਕੀਤਾ ਹੈ,ਤੇ ਪੰਟਰੋਲ-ਡੀਜਲ ਦੀਆ ਆਂ ਕੀਮਤਾਂ ਵਧਾ ਕੇ ਲੋਕਾਂ ਤੇ ਬੋਝ ਪਾਇਆ ,ਉਹਨਾਂ ਇਹ ਵੀ ਕਿਹਾ ਕਿ ਕਾਂਗਰਸ ਦੀ ਸਰਕਾਰ ਤੋਂ ਦੁਖੀ ਹੋ ਕੇ ਕਈ ਵਰਕਰ ਆਗੂ ਸ੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੁੜ ਰਹੇ ਹਨ,ਉਹਨਾਂ ਕਿਹਾ ਕਿ ਆਉਣ ਵਾਲੀ ਸਰਕਾਰ ਵੀ ਅਕਾਲੀ ਦਲ ਦੀ ਸਰਕਾਰ ਬਣੇਗੀ
ਇਸ ਮੌਕੇ ਸੰਸਦ ਮੈਂਬਰ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਜਿੱਥੇ ਕੋਰੋਨਾ ਵਰਗੀ ਭਿਆਨਕ ਬੀਮਾਰੀ ਦੇ ਚੱਲਦਿਆ ਜਿਥੇ ਹਰ ਵਰਗ ਦੇ ਕਾਰੋਬਾਰ ਬੰਦ ਹੋਣ ਕਿਨਾਰੇ ਹਨ, ਉਥੇ ਸਰਕਾਰ ਲੋਕਾਂ ਨੂੰ ਸਹਾਰਾ ਦੇਣ ਦੀ ਬਿਜਾਏ ਉਨਾਂ ਤੇ ਬੋਝ ਪਾ ਰਹੀ ਹੈ। ਇਸ ਗੱਲ ਦੀਆਂ ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅੰਤਰਰਾਸ਼ਟਰੀ ਮਾਰਕੀਟ ਵਿੱਚ ਜਿਸ ਤਰਾਂ ਕੱਚੇ ਤੇਲ ਦੀਆਂ ਕੀਮਤਾਂ ਘੱਟ ਰਹੀਆ ਹਨ, ਉਸੇ ਤਰਾਂ ਆਮ ਜਨਤਾ ਨੂੰ ਵੀ ਤੇਲ ਦੀਆਂ ਕੀਮਤਾਂ ਘੱਟ ਕਰਕੇ ਰਾਹਤ ਦਿੱਤੀ ਜਾਵੇ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਸੋਨੀਆ ਗਾਂਧੀ ਜਿਸ ਨੂੰ ਫਸਲਾਂ ਬਾਰੇ ਕੋਈ ਜਾਣਕਾਰੀ ਨਹੀ ਹੈ,ਉਹਨਾਂ ਦੇ ਬੇਟੇ ਰੁਹਲ ਗਾਂਧੀ ਨੂੰ ਕਿਸੇ ਨੇ ਚਿਬੜ ਦਿਖਾਇਆ ਤਾਂ ਚਿੱਬੜ ਦੇਖ ਕੇ ਤਰਬੂਜ ਦਾ ਬੱਚਾ ਕਹਿਣ ਵਾਲੇ ਨੂੰ ਇਹੀ ਨੀ ਪਤਾ ਤਾਂ ਉਹ ਦੇਸ਼ ਕਿ ਚਲਾਵੇਗਾ ।
ਇਸ ਮੌਕੇ ਪ੍ਰੇਮ ਅਰੋੜਾ ਜਿਲ੍ਹਾ ਪ੍ਰਧਾਨ ਸ਼ਹਿਰੀ, ਗੁਰਪ੍ਰੀਤ ਸਿੰਘ ਸਿੱਧੂ, ਤਰਸੇਮ ਮਿੱਡਾ, ਗੁਰਪ੍ਰੀਤ ਸਿੰਘ ਚਹਿਲ, ਗੁਰਮੇਲ ਸਿੰਘ ਠੇਕੇਦਾਰ, ਗੁਰਦੀਪ ਸਿੰਘ ਸੇਖੋਂ ਐਮ ਸੀ, ਰਾਜ ਪੇਂਟਰ, ਗੋਪਾਲ ਐਮ ਸੀ , ਅਵਤਾਰ ਸਿੰਘ ਰਾੜਾ, ਕਾਕਾ ਮਠਾੜੂ, ਮੁਨੀਸ਼ ਬੱਬੀ ਦਾਨੇਵਾਲੀਆਂ, ਮੈਡਮ ਸਿਮਰਜੀਤ ਕੌਰ ਸਿੰਮੀ, ਨੱਛਤਰ ਕੌਰ, ਗੋਲਡੀ ਗਾਂਧੀ, ਆਤਮਜੀਤ ਸਿੰਘ ਕਾਲਾ, ਪੰਮੀ ਐਮ ਸੀ, ਮਨਦੀਪ ਸਿੰਘ ਮਾਨ ਆਦਿ ਹਾਜ਼ਰ ਸਨ ।