Hamara Today
Hindi & Punjabi Newspaper

ਵਿਉਪਾਰੀ ਵਰਗ ਨੂੰ ਆ ਰਹੀਆ ਮੁਸਕਲਾ ਪਹਿਲ ਦੇ ਅਧਾਰ ਤੇ ਹੱਲ ਕਰਾਵਾਗੇ :ਸਤਿੰਦਰ ਸਿੰਗਲਾ

0

vyapar mandal Mansa

ਮਾਨਸਾ : ਅੱਜ  ਮਾਨਸਾ ਵਿਖੇ ਪੰਜਾਬ ਪ੍ਰਦੇਸ ਵਪਾਰ ਮੰਡਲ ਰਜਿ ਦੀ  ਮਾਨਸਾ ਜਿਲੇ ਦੀ ਕੋਰ ਕਮੇਟੀ ਦੀ ਮੀਟਿੰਗ ਜਿਲਾ   ਮਾਨਸਾ ਵਪਾਰ ਮੰਡਲ ਦੇ ਪ੍ਰਧਾਨ ਸਤਿੰਦਰ ਸਿੰਗਲਾ ਦੀ ਪ੍ਰਧਾਨਗੀ ਵਿੱਚ ਵਪਾਰ ਮੰਡਲ ਦੇ ਦਫਤਰ ਵਿਖੇ ਹੋਈ ।ਇਸ ਮੀਟਿੰਗ ਵਿੱਚ ਚੋਧਰੀ ਮਹਿਗਾ ਰਾਮ ਅੱਗਰਵਾਲ ਚੇਅਰਮੈਨ ਵਿਉਪਾਰ ਮੰਡਲ ਪੰਜਾਬ , ਜਿਲਾ ਵਪਾਰ ਮੰਡਲ ਦੀ ਕੋਰ ਕਮੇਟੀ ਦੇ ਸਾਰੇ ਮੈਬਰ ਹੋਲਸੇਲ ਟਰੈਡਰਜ ਐਸੋ ਦੇ ਸਾਰੇ ਮੈਬਰ ਅਲੱਗ ਅਲੱਗ ਯੂਨੀਅਨਾ ਤੋ  ਪ੍ਰਧਾਨ ਅਤੇ ਸੈਕਟਰੀ ਸਾਹਿਬਾਨ ,ਸਹਿਰ ਦੇ ਮੰਨੇ ਪ੍ਰੰਮਨੇ ਵਪਾਰੀ ਭਰਾ ਅਤੇ ਸਹਿਰ ਦੇ ਬਹੁਤ ਹੀ ਪਤਵੰਤੇ ਸੱਜਣ ਪਹੁੰਚੇ । (vyapar mandal Mansa)

ਇਸ ਮੀਟਿੰਗ ਵਿੱਚ ਵਿਸੇਸ ਤੋਰ ਤੇ ਮਾਨਸਾ ਕਾਗਰਸ ਦੇ ਹਲਕਾ ਸੇਵਾਦਾਰ ਮਾਨਸਾ ਮੈਡਮ ਮਨੋਜ ਬਾਲਾ ਧਰਮਪਤਨੀ ਹਲਕਾ ਸੇਵਾਦਾਰ ਮੋੜ ਮੰਗਤ ਰਾਏ ਬਾਂਸਲ ,ਵਿਸੇਸ ਰੂਪ ਵਿੱਚ ਪਹੁੰਚੇ ਮੀਟਿੰਗ ਨੂੰ ਸੰਬੋਧਨ ਕਰਦਿਆ ਸਭ ਤੋ ਪਹਿਲਾ ਮੈਡਮ ਮਨੋਜ ਬਾਲਾ ਨੇ ਸਤਿੰਦਰ ਸਿੰਗਲਾ ਜੀ ਨੂੰ ਬਹੁਤ ਬਹੁਤ ਵਧਾਈ ਦਿੱਤੀ  ਅਤੇ ਉਹਨਾ ਦਾ ਮੂੰਹ ਮਿੱਠਾ ਕਰਵਾ ਕੇ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਅੱਗੇ ਉਹਨਾ ਕਿਹਾ ਕਿ ਮੈ ਹਰ ਸਮੇ ਵਪਾਰੀਆ ਤੇ ਉਦਯੋਗਪਤੀਆ ਦੇ ਨਾਲ ਬਾਸਲ ਪਰਿਵਾਰ ਖੜਾ ਹੈ ਅਗਰ ਕਿਸੇ ਵੀ  ਭਰਾ ਨੂੰ ਕਿਸੇ ਵੀ ਤਰਾ ਦੀ ਪ੍ਰੇਸਾਨੀ ਆਉਦੀ  ਹੈ ਤਾ ਬਾਸਲ ਪਰਿਵਾਰ ਉਹਨਾ ਦੀ ਹਰ ਪ੍ਰੇਸਾਨੀ ਵਿੱਚ ਉਹਨਾ ਦੇ ਨਾਲ ਖੜਾ ਹੈ । vyapar mandal Mansa

ਮੈਡਮ ਮਨੋਜ ਬਾਲਾ ਨੇ ਕਿਹਾ ਕਿ ਕਾਗਰਸ ਸਰਕਾਰ ਹਮੇਸਾ ਵਪਾਰੀਆ ਪੱਖੀ ਰਹੀ ਹੈ,ਵਪਾਰੀਆ ਵਰਗ ਨੇ ਹਮੇਸਾ ਕਾਗਰਸ ਸਰਕਾਰ ਦਾ ਸਾਥ ਦਿਤਾ ਹੈ ਕਿਉਕਿ ਉਹਨਾ ਨੂੰ ਪਤਾ ਹੈ ਕਿ ਇੱਕ ਕਾਗਰਸ ਸਰਕਾਰ ਹੀ ਹੈ ਜੋ ਵਿਉਪਾਰੀਆ ਦੇ ਹਿੱਤਾ ਬਾਰੇ ਸੋਚ ਸਕਦੀ ਹੈ। ਇਸ ਤੋ ਬਾਅਦ  ਪ੍ਰਧਾਨ ਸਤਿੰਦਰ ਸਿੰਗਲਾ ਨੇ ਮੈਡਮ ਮਨੋਜ ਬਾਲਾ ਹਲਕਾ ਸੇਵਾਦਾਰ ਤੇ ਚੋਧਰੀ ਮਹਿਗਾ ਰਾਮ ਅੱਗਰਵਾਲ ਚੇਅਰਮੈਨ ਵਿਉਪਾਰ ਮੰਡਲ ਪੰਜਾਬ ਨੂੰ ਦੁਸ਼ਾਲੇ ਪਾਕੇ ਸਨਮਾਨਿਤ ਕੀਤਾ  ਅਤੇ ਕਿਹਾ ਕਿ ਮੈ  ਆਪਣੇ ਵੱਲੋ ਮਾਨਸਾ ਜਿਲੇ ਦੀ ਕੋਰ ਕਮੇਟੀ ਅਤੇ ਮਾਨਸਾ ਜਿਲੇ ਦੇ ਸਾਰੇ ਵਪਾਰੀ ਵਰਗ ਵੱਲੋ ਆਪ ਜੀ ਦਾ ਸਾਡੇ ਵਿਚਕਾਰ ਪਹੁੰਚਣ ਤੇ ਹਾਰਦਿਕ  ਧੰਨਵਾਦ ਕਰਦਾ ਹਾ ।ਉਹਨਾ ਕਿਹਾ ਕਿ ਜਿਹੜੀ ਵਿਉਪਾਰੀ ਭਰਾਵਾ ਨੇ ਉਹਨਾ ਨੂੰ ਇਹਨਾ ਵੱਡਾ ਮਾਨ ਸਨਮਾਨ ਦਿਤਾ ਹੈ ਉਹ ਹਮੇਸਾ ਵਿਉਪਾਰੀ ਵਰਗ ਦੀਆ ਕਿਸੇ ਕਿਸਮ ਦੀਆ ਆ ਰਹੀ ਮੁਸਕਲਾ ਨੂੰ ਹੱਲ ਕਰਾਉਣ ਲਈ ਯਤਨਸ਼ੀਲ ਰਹਿਨਗੇ ।(vyapar mandal Mansa)

ਚੋਧਰੀ ਮਹਿਗਾ ਰਾਮ ਅੱਗਰਵਾਲ ਨੇ ਕਿਹਾ ਕਿ ਸਤਿੰਦਰ ਸਿੰਗਲਾ ਇੱਕ ਹੀਰਾ ਹੈ ਜਿਸ ਦੇ ਕੰਮਾ ਤੇ ਵਿਉਪਾਰੀ ਵਰਗ ਦੇ ਦੁੱਖਾ ਨੂੰ ਦਿਲੋ ਸਮਜਦਾ ਹੈ ਇਸ ਲਈ ਅਸੀ ਇਸ ਨੂੰ ਮਾਨਸਾ ਵਿਉਪਾਰ ਮੰਡਲ ਦੇ ਜਿਲਾ ਪ੍ਰਧਾਨ ਲਈ ਚੁਣਿਆ ਹੈ ।ਉਹਨਾ ਕਿਹਾ ਕਿ ਅਸੀ ਆਸ ਕਰਦੇ ਹਾ ਕਿ ਵਿਉਪਾਰੀ ਭਰਾਵਾ ਨੂੰ ਆ ਰਹੀਆ ਮੁਸਕਲਾ ਨੂੰ ਇਹ ਪਹਿਲ ਦੇ ਅਧਾਰ ਤੇ ਹੱਲ ਕਰਾਉਣਗੇ ।ਪੰਜਾਬ ਪ੍ਰਦੇਸ ਵਿਉਪਾਰ ਮੰਡਲ ਦੀ ਸਮੁੱਚੀ ਟੀਮ ਇਹਨਾ ਨਾਲ ਮੋਡੇ ਨਾਲ ਮੋਡਾ ਜੋੜ ਕੇ ਚਲੱਗੀ। ਇਸ ਮੋਕੇ ਪ੍ਰਵੀਨ ਕੁਮਾਰ ਗੋਇਲ , ਗੋਲਡੀ ਗਾਧੀ ,ਮੁਕੇਸ ਕੁਮਾਰ ਰੱਲਾ , ਵਨੀਤ ਕੁਮਾਰ  , ਰਮੇਸ ਮਿੱਤਲ , , ਹਰੀ ਰਾਮ ਡਿੰਪਾ , ਕਾਕੂ ਮਾਖਾ , ਬਲਜੀਤ ਕੜਵਲ ਪ੍ਰਧਾਨ ਅਖਿਲ ਭਾਰਤਿਯ ਸਵਰਨਕਾਰ ਸੰਘ , ਸ੍ਰੀ ਮਨੋਜ ਕੁਮਾਰ ਜੀ ਭੋਲਾ , ਵਿਨੋਦ ਕਾਲੀ ,ਅਰਪ੍ਰੀਤ ਕੁਮਾਰ , ਆਸੂ ਕੁਮਾਰ , ਦੀਪਕ ਕੁਮਾਰ ,ਤੇ ਹੋਰ ਵੀ ਸਹਿਰ ਦੇ ਪਤਵੰਤੇ ਸੱਜਣ ਹਾਜਰ ਸਨ (vyapar mandal Mansa)

Leave A Reply

Your email address will not be published.

This website uses cookies to improve your experience. We'll assume you're ok with this, but you can opt-out if you wish. AcceptRead More