Hamara Today
Hindi & Punjabi Newspaper

ਪੀੜਤ ਔਰਤਾਂ ਘਰੇਲੂ ਹਿੰਸਾ ਵਿਰੁੱਧ ਕਾਨੂੰਨੀ ਲੜਾਈ ਲੜਨ: ਜੱਜ ਅਮਨਦੀਪ ਸਿੰਘ

0

Women for rights
ਧੀਰੇਂਦਰ ਕਾਮਰਾ : ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਮਨਦੀਪ ਸਿੰਘ ਨੇ ਜ਼ੂਮ ਐਪ ਰਾਹੀਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਘਰੇਲੂ ਹਿੰਸਾ ਵਿਰੁੱਧ ਕਾਨੂੰਨੀ ਲੜਾਈ ਲੜਨ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨੋਡਲ ਅਫ਼ਸਰ ਐਡਵੋਕੇਟ ਬਲਵੰਤ ਭਾਟੀਆ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਮੂਲੀਅਤ ਵਾਲੇ ਇਸ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਬੱਚਿਆਂ ਦੇ ਯੌਨ ਸ਼ੋਸ਼ਣ ਤੋਂ ਰੋਕਥਾਮ ਸਬੰਧੀ ਪੋਕਸੋ ਐਕਟ-2005 ਦੇ ਹਵਾਲੇ ਨਾਲ ਨਾਬਾਲਗ ਲੜਕੇ ਅਤੇ ਲੜਕੀਆਂ ਨੂੂੰ ਦਰਪੇਸ਼ ਗੰਭੀਰ ਸਮੱਸਿਆਵਾਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬੱਚੇ ਬਿਨਾਂ ਕਿਸੇ ਡਰ ਭੈਅ ਤੋਂ ਇਨ੍ਹਾਂ ਮਾਮਲਿਆਂ ਨੂੰ ਉਜਾਗਰ ਕਰਨ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕਾਨੂੰਨ ਦਾ ਸਾਥ ਦੇਣ।

Women for rights
Women for rights

ਵੈਬੀਨਾਰ ਵਿਚ ਸਰਕਾਰੀ ਸੈਕੰਡਰੀ ਸਕੂਲ ਫਫੜੇ ਭਾਈ ਕੇ, ਸਰਦੂਲਗੜ੍ਹ, ਰੰਘੜਿਆਲ, ਅੱਕਾਂਵਾਲੀ, ਦਾਤੇਵਾਸ, ਮੀਰਪੁਰ ਕਲਾਂ, ਭੀਖੀ ਅਤੇ ਜੋਗਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਵੈਬੀਨਾਰ ਦਾ ਸੰਚਾਲਨ ਸੰਜੀਵ ਕੁਮਾਰ, ਬੂਟਾ ਸਿੰਘ ਪੀ.ਐਲ.ਵੀ., ਹੰਸ ਰਾਜ, ਪ੍ਰਿੰਸ ਕੁਮਾਰ ਅਤੇ ਕੁਲਦੀਪ ਸ਼ਰਮਾ ਨੇ ਕੀਤਾ।
Women for rights
Hamra Today

ਇਹ ਵੀ ਪੜ੍ਹੋ : ਮਾਤਾ ਸੁੰਦਰੀ ਗਰਲਜ਼ ਕਾਲਜ ਵਿਖੇ ਕੋਵਿਡ ਕੇਅਰ ਸੈਂਟਰ ਸਥਾਪਤ

Leave A Reply

Your email address will not be published.