ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਭਾਰੀ ਵੱਲੋਂ ਭਾਜਪਾ ਵਰਕਰਾਂ ਨਾਲ ਕਿਤੀ ਮੀਟਿੰਗ
ਖਨੌਰੀ ਸਤਨਾਮ ਸਿੰਘ ਕੰਬੋਜ : ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵਰਕਰਾਂ ਵੱਲੋਂ ਪੂਰਨ ਤੌਰ ਤੇ ਪਾਰਟੀ ਦੀਆਂ ਗਤੀਵਿਧੀਆਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ।ਇਸੇ ਤਹਿਤ ਮੰਡਲ ਪ੍ਰਭਾਰੀ ਵਿਨੋਦ ਸਿੰਗਲਾ ਜ਼ਿਲ੍ਹਾ ਜ਼ੋਨ ਪ੍ਰਭਾਰੀ ਅਸ਼ਵਨੀ ਸਿੰਗਲਾ ਵੱਲੋਂ ਮੰਡਲ ਖਨੌਰੀ ਡਾ ਪ੍ਰੇਮ ਬਾਂਸਲ ਮੰਡਲ ਪ੍ਰਧਾਨ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਪਾਰਟੀ ਦੀਆਂ ਗਤੀਵਿਧੀਆਂ ਘਰ ਘਰ ਪੰਚਾਂ ਨੂੰ ਪੂਰਨ ਯਤਨ ਕਰਨ ਲਈ ਕਿਹਾ ਗਿਆ ।
ਅਤੇ ਕੇਂਦਰ ਸਰਕਾਰ ਵੱਲੋਂ ਕੀਤੀਆਂ ਗਈਆਂ ਉਪਲੱਬਧੀਆਂ ਦੇ ਪੋਸਟਰ ਵੀ ਜਾਰੀ ਕੀਤੇ ਗਏ ਜਿਸ ਵਿੱਚ ਤਿੰਨ ਤਲਾਕ ਧਾਰਾ ਦਿਨ ਸਕੱਤਰ ਸੀ ਏ ਐਕਟ ਰਾਮ ਮੰਦਰ ਥਾਂ ਦੀ ਉਪਲੱਬਧੀਆਂ ਬਾਰੇ ਦੱਸਿਆ ਗਿਆ ।ਇਸ ਮੌਕੇ ਮਹਿਲਾ ਮੰਡਲ ਅਗਰਵਾਲ ਸਭਾ ਜ਼ਿਲ੍ਹਾ ਪ੍ਰਧਾਨ ਮੰਜੂ ਬਾਲਾ ਨੇ ਵੀ ਪੰਜਾਬ ਬੀਜੇਪੀ ਸਰਕਾਰ ਬਣਾਉਣ ਬਾਰੇ ਸ਼ਿਰਕਤ ਕੀਤੀ ।ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਸਤੀਸ਼ ਬਾਂਸਲ, ਜ਼ਿਲ੍ਹਾ ਓ ਬੀ ਸੀ ਮੋਰਚਾ ਪ੍ਰਧਾਨ ਮੇਘਰਾਜ ਚੱਠਾ, ਮਨੋਹਰ ਸਿੰਗਲਾ ,ਸਾਬਕਾ ਮੰਡਲ ਪ੍ਰਧਾਨ ਕ੍ਰਿਸ਼ਨ ਗੋਇਲ, ਅਸ਼ੋਕ ਗਰਗ ,ਮੇਹਰ ਚੰਦ ,ਜਗਜੀਤ ਸਿੰਘ ਗੋਠਵਾਲ ,ਚੌਧਰੀ ਦਵਿੰਦਰ ਸਿੰਘ, ਲਖਵਿੰਦਰ ਸਿੰਘ ,ਪ੍ਰਤੀਗਿਆ ਪਾਲ ਸ਼ਰਮਾ, ਡਾ ਸ਼ੀਸ਼ਪਾਲ ਮਲਿਕ ਆਦਿ ਭਾਜਪਾ ਵਰਕਰ ਹਾਜ਼ਰ ਸਨ ।