Hamara Today
Hindi & Punjabi Newspaper

ਮਿਸ਼ਨ ਫਤਿਹ ਮੁਹਿੰਮ ਕੋਰੋਨਾ ਤੇ ਫਤਿਹ ਪਾ ਕੇ ਹੀ ਸਮਾਪਤ ਹੋਵੇਗੀ : ਸ਼੍ਰੀ ਪ੍ਰੇਮ ਮਿੱਤਲ

0

ਮਾਨਸਾ (ਸੁਭਾਸ਼ ਕਾਮਰਾ) : ਜਿਲ੍ਹਾ ਮਾਨਸਾ ਵਿੱਚ ਕੋਰੋਨਾ ਮਹਾਮਾਰੀ ਪ੍ਰਤੀ ਲੋਕਾਂ ਨੁੰ ਜਾਗਰੁਕ ਕਰਨ ਅਤੇ ਲੋੜਵੰਦਾਂ ਨੂੰ ਜਰੂਰਤ ਸਮੇ ਖਾਣਾ ਮਹੁੱਈਆ ਕਰਨ ਵਿੱਚ ਯੂਥ ਕਲੱਬਾਂ ਵੱਲੋ ਅਹਿਮ ਭੂਮਿਕਾ ਅਦਾ ਕੀਤੀ ਗਈ ਹੈ ਇਸ ਗੱਲ ਦਾ ਪ੍ਰਗਟਾਵਾ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੇ ਯੂਥ ਕਲੱਬਾਂ ਨੂੰ ਸਨਮਾਨਿਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਯਤਨਾਂ ਨਾਲ ਕੋਰੋਨਾ ਵਰਗੀ ਭਿਆਨਕ ਬੀਮਾਰੀ ਨੂੰ ਬਹੁੱਤ ਹੱਦ ਤੱਕ ਕਾਬੂ ਕਰ ਲਿਆ ਗਿਆ ਹੈ ਅਤੇ ਮਿਸ਼ਨ ਫਤਿਹ ਮੁਹਿੰਮ ਕੋਰੋਨਾ ਤੇ ਫਤਿਹ ਪਾ ਕੇ ਹੀ ਖਤਮ ਹੋਵੇਗੀ।

ਸ਼੍ਰੀ ਮਿੱਤਲ ਨੇ ਕਿਹਾ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਅਤੇ ਬਾਕੀ ਰਾਜ ਵੀ ਆਪਣੇ ਆਪਣੇ ਰਾਜਾਂ ਵਿੱਚ ਪੰਜਾਬ ਮਾਡਲ ਨੂੰ ਅਪਣਾ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਮਿਸ਼ਨ ਫਤਿਹ ਮੁਹਿੰਮ ਵਿੱਚ ਹਰ ਵਿਅਕਤੀ ਹਰ ਵਰਗ ਦਾ ਸ਼ਹਿਯੋਗ ਲਿਆ ਜਾ ਰਿਹਾ ਹੈ। ਉਹਨਾਂ ਇਸ ਮੋਕੇ ਹਾਜਰ ਕਲੱਬਾਂ ਨੂੰ ਪ੍ਰਸੰਸਾ ਪੱਤਰ,ਮੈਡਲ ਅਤੇ ਮਿਸ਼ਨ ਫਤਿਹ ਦੇ ਭੇਜ ਲਗਾ ਕੇ ਸਨਮਾਨਿਤ ਕੀਤਾ।

ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਜਿਲ੍ਹੇ ਦੀਆਂ ਕਲੱਬਾਂ ਵੱਲੋ ਕੋਰੋਨਾ ਦੇ ਖਾਤਮੇ ਅਤੇ ਲੋਕਾਂ ਨੂੰ ਜਾਗਰੁਕ ਕਰਨ ਵਿੱਚ ਇੱਕ ਮਿਸ਼ਨ ਬਣਾ ਕੇ ਕੰਮ ਕੀਤਾ ਹੈ।ਯੂਥ ਕਲੱਬਾਂ ਵੱਲੋ ਮਾਸਕ ਬਣਾ ਕੇ ਵੰਡਣ,ਲੋੜਵੰਦਾਂ ਨੂੰ ਰਾਸਨ ਮੁਹੱਈਆ ਕਰਵਾਉਣ ਤੋ ਇਲਾਵਾ ਪੁਲੀਸ ਮੁਲਾਜਮਾਂ ਦੀ ਅਨਾਜ ਮੰਡੀਆਂ ਅਤੇ ਪਿੰਡ ਵਿੱਚ ਠੀਕਰੀ  ਪਹਿਰੇ ਲਈ ਵਲੰਟੀਅਰ ਵੱਲੋ ਵੀ ਸੇਵਾਵਾਂ ਦਿੱਤੀਆ ਗਈਆਂ ਹਨ।

ਸਨਮਾਨਿਤ ਹੋਣ ਵਾਲੇ ਕਲੱਬਾਂ ਜਿੰਨਾਂ ਵਿੱਚ ਉਮੀਦ ਸੋਸ਼ਲ ਵੈਲਫੇਅਰ ਕਲੱਬ ਬੋੜਾਵਾਲ ਦੇ ਪ੍ਰਧਾਨ ਬਲਜੀਤ ਅਤੇ ਵੀਰ ਸਿੰਘ ਨੋਜਵਾਨ ਏਕਤਾ ਕਲੱਬ ਭਾਈਦੇਸਾ ਵੱਲੋ ਕੇਵਲ ਸਿੰਘ, ਗ੍ਰੇਟ ਥਿੰਕਰਜ ਕਲੱਬ ਬੁਰਜ ਢਿਲਵਾਂ ਦੇ ਹਰਪ੍ਰੀਤ ਸ਼ਿੰਘ ਅਤੇ ਇੰਦਰਜੀਤ ਸਿੰਘ,ਸ਼ਹੀਦ ਨਛੱਤਰ ਸਿੰਘ ਭਲਾਈ ਕਲੱਬ ਗੇਹਲੇ ਦੇ ਜਗਸੀਰ ਸਿੰਘ ਨਿਰਵੇਰ ਕਲੱਬ ਮਾਨਸਾ ਦੇ ਗੁਰਵਿੰਦਰ ਸਿੰਘ,ਸ਼ਹੀਦ ਭਗਤ ਸਿੰਘ ਕਲੱਬ ਉਡਤ ਭਗਤ ਰਾਮ ਦੇ ਅਵਤਾਰ ਚੰਦ,ਫਤਿਹ ਵੈਲਫੇਅਰ ਕਲੱਬ ਕਰਮਗੜ ਅੋਤਾਵਾਲੀ ਦੇ ਸ਼ਮਸ਼ੇਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਕੋਰੋਨਾ ਦੇ ਖਾਤਮੇ ਤੱਕ ਮਿਸ਼ਨ ਫਤਿਹ ਮੁਹਿੰਮ ਹੇਠ ਆਪਣੇ ਯਤਨ ਨਿਰੰਤਰ ਜਾਰੀ ਰੱਖਣਗੇ।

ਸਮਾਗਮ ਵਿੱਚ  ਨਹਿਰੂ ਯੂਵਾ ਦੇ ਵਲੰਟੀਅਰਜ ਸੁਖਵਿੰਦਰ ਸਿੰਘ ਚਕੇਰੀਆਂ,ਖੁਸ਼ਵਿੰਦਰ ਸਿੰਘ ਫੁਲ਼ੂਵਾਲਾ ਡੋਡ,ਲੱਡੂ ਧੰਜਲ ਮਾਨਸਾ,ਗੁਰਵਿੰਦਰ ਸਿੰਘ ਮਾਨਸਾ,ਸ਼ੀਤਲ ਕੋਰ ਫਤਿਹਪੁਰ.ਮਨਦੀਪ ਕੋਰ ਚਚਹੋਰ,ਸੰਦੀਪ ਸਿੰਘ ਘੁਰਕੱਣੀ,ਰਮਨਦੀਪ ਕੋਰ ਸਿਰਸੀਵਾਲਾ ਮਨੋਜ ਕੁਮਾਰ ਨੇ ਵੀ ਸ਼ਮੂਲੀਅਤ ਕੀਤੀ

Leave A Reply

Your email address will not be published.