ਖਨੌਰੀ (ਸਤਨਾਮ ਸਿੰਘ ਕੰਬੋਜ) : ਬੀਤੇ ਦਿਨੀ ਚੀਨ ਬਾਰਡਰ ਤੇ ਹੋਏ ਫੌਜੀਆਂ ਦੀ ਝੜੱਪ ਤੇ ਪੰਜਾਬ ਸਿੱਖ ਰੇਜੀਮੈਂਟ ਦੇ ਚਾਰ ਫੌਜੀ ਜਵਾਨ ਸ਼ਹੀਦ ਹੋਣ ਨਾਲ ਪੂਰੇ ਪੰਜਾਬ ਦੇ ਵਾਸੀ ਸ਼ੋਕ ਦੀ ਲਹਿਰ ਜਤਾ ਰਹੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਆਗੂ ਅਸ਼ੋਕ ਗਰਗ ,ਹੁਕਮ ਚੰਦ ਗੋਰਸੀ, ਮੇਘ ਰਾਜ ਚੱਠਾ, ਸਤੀਸ਼ ਬਾਂਸਲ, ਕੁਲਦੀਪ ਸਿੰਘ ਗੁਲਾੜੀ ਤੇ ਡਾ ਪ੍ਰੇਮ ਬਾਂਸਲ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ ।
ਉਨ੍ਹਾਂ ਕਿਹਾ ਕਿ ਜੋ ਫੌਜੀ ਤੇ ਚੀਨ ਵੱਲੋਂ ਹਮਲਾ ਕੀਤਾ ਗਿਆ ਹੈ ਬਹੁਤ ਹੀ ਨਿੰਦਣਯੋਗ ਹੈ ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਨ੍ਹਾਂ ਦੇ ਖਿਲਾਫ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਫੌਜ ਵਿੱਚ ਭਰਤੀ ਹੋਏ ਵੀਰਾਂ ਤੇ ਅਜਿਹੇ ਹਮਲੇ ਨਾ ਹੋਣ ।ਉਨ੍ਹਾਂ ਕਿਹਾ ਕਿ ਇਸ ਝਡ਼ਪ ਵਿੱਚ ਪੰਜਾਬ ਦੇ ਚਾਰ ਫੌਜੀ ਵੀਰਾਂ ਦੇ ਸ਼ਹੀਦ ਤੇ ਪੂਰੇ ਪੰਜਾਬ ਚ ਸ਼ੋਕ ਦੀ ਲਹਿਰ ਚੱਲ ਰਹੀ ਹੈ ।ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲਾਵਾਲ ਦਾ ਦੋ ਵਰ੍ਹੇ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਗੁਰਵਿੰਦਰ ਸਿੰਘ ਵੀ ਇਸ ਝੜਪ ਚ ਸ਼ਹੀਦ ਹੋ ਗਿਆ।