ਬਿਜਲੀ ਮਹਿਕਮੇ ਦੇ ਮੁਲਾਜ਼ਮ ਤੇ ਡਿਊਟੀ ਦੌਰਾਨ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ
ਖਨੌਰੀ (ਸਤਨਾਮ ਸਿੰਘ ਕੰਬੋਜ) : ਨੇੜਲੇ ਪਿੰਡ ਅਰਨੋਂ ਚ ਪੈਂਦੇ ਡੇਰਾ ਬੋਹੜੁੂ ਵਾਲਾ ਚ ਬਿਜਲੀ ਸਪਲਾਈ ਠੀਕ ਕਰਨਗੇ ਦੋ ਮੁਲਾਜ਼ਮਾਂ ਤੇ ਚਾਰ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਵਿੱਚ ਇੱਕ ਮੁਲਾਜ਼ਮ ਦੇ ਹਾਲਤ ਕੁ ਗੰਭੀਰ ਹੋਣ ਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਾਤੜਾਂ ਵਿਖੇ ਭਰਤੀ ਕਰਾਇਆ ਗਿਆ ਸੀ ਹਾਲਾਤ ਗੰਭੀਰ ਤੇ ਹੁੰਦਿਆਂ ਦੇਖ ਕੇ ਸਰਕਾਰੀ ਹਸਪਤਾਲ ਵੱਲੋਂ ਪਟਿਆਲਾ ਰਾਜਿੰਦਰਾ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਜੇਈ ਜੈ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਡੇਰਾ ਬੋਹੜਵਾਲਾ ਵਿਖੇ ਬਿਜਲੀ ਬਕਸਿਆਂ ਵਿਚਲੇ ਮੀਟਰਾਂ ਨੂੰ ਸੀਲ ਬੰਦ ਕਰ ਕੇ ਬਕਸਿਆਂ ਨੂੰ ਜਿੰਦਰੇ ਲਗਾਏ ਗਏ ਸਨ।
ਡੇਰੇ ਦੇ ਵਿਅਕਤੀਆਂ ਵੱਲੋਂ ਬਿਜਲੀ ਦੀ ਕੁੰਡੀ ਲਗਾਉਣ ਲਈ ਮੀਟਰਾਂ ਨੇ ਸੀਲਾਂ ਤੋੜੀਆਂ ਗਈਆਂ। ਅਤੇ ਚੈਕਿੰਗ ਕਰਨ ਗਏ ਬਿਜਲੀ ਮੁਲਾਜ਼ਮਾਂ ਨਰਿੰਦਰ ਕੁਮਾਰ ਤੇ ਹਮਲਾ ਕਰ ਦਿੱਤਾ । ਬਿਜਲੀ ਮੁਲਾਜ਼ਮਾਂ ਤੇ ਹੋਏ ਹਮਲੇ ਸਬੰਧੀ ਅਧਿਕਾਰੀਆਂ ਵੱਲੋਂ ਪੁਲਸ ਚੌਕੀ ਠਰੂਆਂ ਨੂੰ ਸੁਚਿਤ ਕਰ ਦਿੱਤਾ ।ਜਦੋਂ ਇਸ ਸਬੰਧੀ ਚੌਕੀ ਇੰਚਾਰਜ ਠਰੂਆ ਸੰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਚਾਰ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ ।ਜਿਨ੍ਹਾਂ ਚ ਦੋ ਵਿਅਕਤੀ ਨਾਮਲੂਮ ਤੇ ਕੁਲਦੀਪ ਸਿੰਘ ਪੁੱਤਰ ਸਵਰਨ ਸਿੰਘ ਮੁਖ਼ਤਿਆਰ ਸਿੰਘ ਪੁੱਤਰ ਸਵਰਨ ਸਿੰਘ ਦੇ ਖਿਲਾਫ 353,332,186,34ਧਾਰਾ ਆਈਪੀਸੀ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਹੈ ।ਅਤੇ ਕਿਹਾ ਕਿ ਦੋਸ਼ੀਆਂ ਦੀ ਭਾਲ ਲਈ ਪੁਲਸ ਰੇਡ ਕਰ ਰਹੀ ਹੈ ।