ਨੈਸ਼ਨਲ ਹਾਈਵੇ ਕਿਨਾਰੇ ਚੌਕੀਦਾਰ ਵੱਲੋਂ ਗੱਡੀ ਖੜ੍ਹੀ ਕਰਨ ਦੀ ਕੀਤੀ ਮਨਾਹੀ ਦੁਕਾਨਦਾਰਾਂ ਨੇ ਕੀਤੀ ਕੁੱਟਮਾਰ
ਖਨੌਰੀ ਟਰੱਕ ਮਾਰਕੀਟ ਚ ਪੁਲਿਸ ਤੋਂ ਵੱਧ ਕੇ ਆਪਣਾ ਕਾਨੂੰਨ ਚਲਾਉਂਦੇ ਹਨ ਟਰੱਕ ਮਾਰਕੀਟ ਦੇ ਦੁਕਾਨਦਾਰ
ਖਨੌਰੀ ਅਗਸਤ ਸਤਨਾਮ ਸਿੰਘ ਕੰਬੋਜ : ਵਿਸ਼ਵ ਦੇ ਮਸਹੂਰ ਟਰੱਕ ਮਾਰਕੀਟ ਵਿਸ਼ਵਕਰਮਾ ਟਰੱਕ ਕਬਾੜ ਮਾਰਕੀਟ ਖਨੌਰੀ ਦੇ ਦੁਕਾਨਦਾਰਾਂ ਵੱਲੋਂ ਇੱਕ ਵਾਰ ਦੁਆਰਾ ਫਿਰ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।ਜਿਸ ਵਿੱਚ ਖਨੌਰੀ ਟਰੱਕ ਮਾਰਕੀਟ ਦੇ ਦੁਕਾਨਦਾਰ ਮੁਕੇਸ਼, ਮਨੋਜ ,ਰਾਜੀਵ ਪੁੱਤਰ ਸੁਭਾਸ਼ ਵੱਲੋਂ ਸਰਵਿਸ ਰੋਡ ਉੱਤੇ ਆਪਣੇ ਕਬਾੜ ਦੇ ਤੋੜਨ ਵਾਲੀਆਂ ਗੱਡੀਆਂ ਖੜ੍ਹੀਆਂ ਕਰਦੇ ਸਨ। ਜਿਸ ਨੂੰ ਪੁਲਸ ਅਤੇ ਨਗਰ ਪੰਚਾਇਤ ਵੱਲੋਂ ਸਰਵਿਸ ਰੋਡ ਤੇ ਗੱਡੀਆਂ ਖੜ੍ਹੀ ਕਰਨ ਦੀ ਮਨਾਹੀ ਕੀਤੀ ਹੋਈ ਹੈ ।ਪਰੰਤੂ ਇਸ ਦੇ ਬਾਵਜੂਦ ਵੀ ਧੱਕਾਸ਼ਾਹੀ ਦੇ ਦੌਰਾਨ ਇਨ੍ਹਾਂ ਦੁਕਾਨਦਾਰਾਂ ਵੱਲੋਂ ਸਰਵਿਸ ਰੋਡ ਉੱਪਰ ਗੱਡੀ ਖੜ੍ਹੀ ਕਰ ਰਹੇ ਸਨ।
ਜਿਸ ਨੂੰ ਚੌਕੀਦਾਰ ਟਿੰਕੂ ਪੁੱਤਰ ਹਵਾ ਸਿੰਘ ਵੱਲੋਂ ਰੋਕਣ ਤੇ ਦੁਕਾਨਦਾਰਾਂ ਨੇ ਉਸ ਨਾਲ ਕੁੱਟਮਾਰ ਕੀਤੀ ।ਜੋ ਕਿ ਇਲਾਜ ਅਧੀਨ ਸਿਵਲ ਹਸਪਤਾਲ ਸੰਗਰੂਰ ਵਿੱਚ ਦਾਖਲ ਹੈ ਇਸ ਦੇ ਬਾਵਜੂਦ ਉਕਤ ਵਿਅਕਤੀ ਦੀ ਕੁੱਟਮਾਰ ਕਰਨ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਹੈ। ਜਿਸ ਵਿੱਚ ਸ਼ਰੇਆਮ ਟਰੱਕ ਮਾਰਕੀਟ ਦੇ ਦੁਕਾਨਦਾਰ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਹਨ ।ਖਨੌਰੀ ਟਰੱਕ ਮਾਰਕੀਟ ਦੇ ਦੁਕਾਨਦਾਰ ਚੋਰੀ ਦੀਆਂ ਗੱਡੀਆਂ ਤੋੜਨ ਚ ਮਸ਼ਹੂਰ ਹੋਣ ਦੇ ਬਾਵਜੂਦ ਪੁਲਿਸ ਨੂੰ ਟਿੱਚ ਸਮਝਦੇ ਹਨ ਜਿਸ ਕਾਰਨ ਦੁਕਾਨਦਾਰ ਵੱਲੋਂ ਚੌਕੀਦਾਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ।
ਕੁੱਟਮਾਰ ਦੀ ਕੀ ਹੈ ਰੰਜਿਸ਼
ਜਦੋਂ ਇਸ ਸਬੰਧੀ ਦੁਕਾਨਦਾਰ ਮਨੋਜ ਕੁਮਾਰ ਪੁੱਤਰ ਸੁਭਾਸ਼ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਚੌਕੀਦਾਰ ਵੱਲੋਂ ਉਨ੍ਹਾਂ ਨੂੰ ਗੱਡੀ ਖੜ੍ਹੀ ਕਰਨ ਤੋਂ ਰੋਕਦਾ ਸੀ ਜਿਸ ਗੱਲ ਤੋਂ ਇਹ ਤਕਰਾਰਬਾਜ਼ੀ ਹੋਈ ਹੈ
ये भी पढ़े : वन स्टॉप सखी सेंटर घरेलू हिंसा की शिकार महिलाओं के लिए वरदान साबित हो रहा है
रेकिंग न्यूज और लाइव न्यूज अपडेट के लिए हमें फेसबुक पर लाइक करें या ट्विटर पर फॉलो करें.