ਅਯੋਧਿਆ ਚ ਰਾਮ ਮੰਦਰ ਬਣਨ ਦੀ ਖੁਸ਼ੀ ਚ ਮਹਾਵੀਰ ਮੰਦਿਰ ਕਮੇਟੀ ਨੇ ਖਨੌਰੀ ਚ ਵੰਡੇ ਲੱਡੂ
Ram Mandir
ਖਨੌਰੀ 5 ਅਗਸਤ (ਸਤਨਾਮ ਸਿੰਘ) ਅਯੋਧਿਆ ਵਿੱਚ ਅਜ ਰਾਮ ਮੰਦਰ ਦੀ ਸਥਾਪਨਾ ਹੋਈ ਹੈ । ਜਿਸ ਦੇ ਸਬੰਧ ਵਿੱਚ ਅੱਜ ਖਨੌਰੀ ਚ ਵੱਖ ਵੱਖ ਜਥੇਬੰਦੀਆਂ ਵੱਲੋਂ ਲੱਡੂ ਵੰਡੇ ਗਏ ਅਤੇ ਸ਼ਾਮ ਨੂੰ ਦੀਪਮਾਲਾ ਕਰਨ ਲਈ ਕਹਿ ਗਿਆ ਇਸ ਤਹਿਤ ਮਹਾਂਵੀਰ ਮੰਦਰ ਕਮੇਟੀ ਵੱਲੋਂ ਸ਼ਹਿਰ ਵਿੱਚ ਲੱਡੂ ਵੰਡ ਕੇ ਅੱਜ ਦਾ ਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਾਮ ਨਿਵਾਸ ਗਰਗ ,ਅਗਰਵਾਲ ਸਭਾ ਦੇ ਪ੍ਰਧਾਨ ਰਮੇਸ਼ ਚੰਦ ਗਰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦਾ ਦਿਹਾੜਾ ਹਿੰਦੂ ਧਰਮ ਵਿੱਚ ਬਹੁਤ ਹੀ ਖੁਸ਼ੀ ਭਰੀ ਲਹਿਰ ਲੈ ਕੇ ਆਇਆ ਹੈ।
ਉਨ੍ਹਾਂ ਕਿਹਾ ਕਿ ਅੱਜ ਲੰਮੇ ਸਮੇਂ ਦੇ ਸੰਘਰਸ਼ ਤੋਂ ਬਾਅਦ ਸ੍ਰੀ ਰਾਮ ਮੰਦਰ ਦੇ ਨੀਮ ਰੱਖੀ ਹੈ ਹੈ ਜਿਸ ਨਾਲ ਹਿੰਦੂ ਧਰਮ ਚ ਖੁਸ਼ੀ ਦੀ ਲਹਿਰ ਬਣੀ ਹੋਈ ਹੈ ।ਇਸ ਮੌਕੇ ਮਹਾਂਵੀਰ ਮੰਦਰ ਕਮੇਟੀ ਦੇ ਪ੍ਰਧਾਨ ਸੁਰੇਸ਼ ਗਰਗ ,ਰਾਜੇਸ਼ ਰਾਜਾ ਜਿੰਦਲ, ਸੋਨੂੰ ਕਾਸਲ, ਵਿਕਾਸ ਟੀਟੂ, ਵੈਦ ਗੋਇਲ ,ਗਿਆਨ ਚੰਦ ਮਿੱਤਲ, ਓਮ ਪ੍ਰਕਾਸ਼ ,ਅੰਕੁਸ਼ ਗੋਇਲ ,ਕਾਲੂ ,ਪ੍ਰਵੀਨ ਗਰਗ ਆਦਿ ਹਾਜ਼ਰ ਸਨ।

Ram Mandir
ये भी पढ़े : सही समय पर बैंक लोन के भुगतान पर मिलेगी सब्सिडी जानिए कैसे
ब्रेकिंग न्यूज और लाइव न्यूज अपडेट के लिए हमें फेसबुक पर लाइक करें या ट्विटर पर फॉलो करें.