ਖਨੌਰੀ (ਸਤਨਾਮ ਸਿੰਘ ਕੰਬੋਜ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੂਰੇ ਪੰਜਾਬ ਅੰਦਰ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਤੀਹਤ ਅੱਜ ਖਨੌਰੀ ਚ ਹਲਕਾ ਇੰਚਾਰਜ ਗਿਆਨੀ ਨਿਰੰਜਣ ਸਿੰਘ ਭੁਟਾਲ ਦੀ ਅਗਵਾਈ ਹੇਠ ਬਲਾਕ ਪ੍ਰਧਾਨ ਸੂਰਜਮਲ ਗੁਲਾਡੀ ਅਤੇ ਸ਼ਹਿਰੀ ਪ੍ਰਧਾਨ ਮਾਸਟਰ ਅਜੈਬ ਸਿੰਘ ਪਟਵਾਰੀ ਦੀ ਰਹਿਨਮਾਈ ਚ ਅਕਾਲੀ ਵਰਕਰਾਂ ਵੱਲੋਂ ਆਨਾਜ ਮੰਡੀ ਖਨੌਰੀ ਚ ਬਿਜਲੀ ਦੀਆਂ ਦਰਾਂ ਅਤੇ ਡੀਜ਼ਲ ਦੀਆਂ ਦਰਾਂ ਵਧਣ ਸਬੰਧੀ ਰੋਸ ਪ੍ਰਦਰਸ਼ਨ ਕੀਤਾ ਹੈ ।
Related Posts
ਇਸ ਮੌਕੇ ਗੱਲਬਾਤ ਕਰਦਿਆਂ ਲਹਿਰਾ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਇੰਚਾਰਜ ਗਿਆਨੀ ਨਰੰਜਨ ਸਿੰਘ ਭੁਟਾਲ ਨੇ ਕਿਹਾ ਕਿ ਪੰਜਾਬ ਸਰਕਾਰ ਬਿਜਲੀ ਅਤੇ ਡੀਜ਼ਲ ਤੇਲ ਦੀਆਂ ਦਰਾਂ ਘੱਟ ਕਰੇ ਜਿਸ ਨਾਲ ਕਿਸਾਨੀ ਬਚ ਸਕੇ ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਦਿਨ ਭਰ ਦਿਨ ਬਿਜਲੀ ਅਤੇ ਡੀਜ਼ਲ ਦੇ ਅੰਦਰਾਂ ਵਧਾਉਣ ਤੇ ਜੁਟੀ ਹੋਈ ਹੈ। ਜਿਸ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪੂਰਨ ਪੰਜਾਬ ਚ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ।ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਕੋਵਿੱਡ 19 ਤਹਿਤ ਸਰਕਾਰ ਵੱਲੋਂ ਰਾਸ਼ਨ ਵੰਡਿਆ ਗਿਆ ਹੈ। ਉਸ ਵਿੱਚ ਵੀ ਇਨ੍ਹਾਂ ਨੇ ਮੱਤਭੇਦ ਕੀਤਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ।ਇਸ ਮੌਕੇ ਉਨ੍ਹਾਂ ਨਾਲ ਅਕਾਲੀ ਵਰਕਰ ਰੇਸ਼ਮ ਸਿੰਘ ,ਪਿਰਥੀ ਸਿੰਘ, ਹਵਾ ਸਿੰਘ ,ਦਲਜੀਤ ਸਿੰਘ ਸਰਾਓ ,ਨਵਿੰਦਰ ਸਿੰਘ ,ਰਾਮ ਕੁਮਾਰ ਗੁਲਾੜੀ ,ਗੁਰਜੀਤ ਸਿੰਘ ਸਾਬਕਾ ਸਰਪੰਚ ਚਾਦੂ ,ਸ਼ਮਸ਼ੇਰ ਗੁਲਾੜੀ ,ਬਲਵੀਰ ਐਡਵੋਕੇਟ ਬਨਾਰਸੀ ,ਰਤਨ ਕਰੋਦਾ, ਰਾਮ ਦੀਆਂ ਕਰੋਦਾ, ਸੰਜੀਵ ਕੁਮਾਰ, ਸਤਵੀਰ ਸਿੰਘ ,ਰਾਮਫਲ ਸਿੰਘ ,ਗੁਰਮੀਤ ਸਿੰਘ ,ਸਾਬਕਾ ਕੌਾਸਲਰ ਤੇਜਾ ਸਿੰਘ ,ਗੁਲਾਬ ਸਿੰਘ ,ਸ਼ਮਸ਼ੇਰ ਸਿੰਘ, ਕ੍ਰਿਸ਼ਨ ਸਿੰਘ, ਸੁੱਖਾ ਸਿੰਘ ਆਦਿ ਹਾਜ਼ਰ ਸਨ ।
- भाजपा वर्करों ने एसएसपी सुरेंदर लांबा को मांगपत्र सौंपा
- Viral Video: ‘पंजाब पुलिस सरदारा दे’ गाने पर महिला पुलिसकर्मी का जबरदस्त डांस, वीडियो वायरल
- Bansal Honda Mansa ने मनाया एक्टिवा के बीच बेमिसाल 20 सालों का जशन
- पंजाब में करीब 1.60 लाख स्वास्थ्यकर्मियों को पहले चरण में लगेगा पहला टीका
- ਵਧੀਕ ਡਿਪਟੀ ਕਮਿਸ਼ਨਰ ਵੱਲੋਂ ਗਣਤੰਤਰ ਦਿਵਸ ਸਮਾਗਮ ਮਨਾਉਣ ਸਬੰਧੀ ਮੀਟਿੰਗ
- ਮਾਨਸਾ ਵਾਸੀਆਂ ਲਈ ਨਿਊ ਚੰਡੀਗੜ੍ਹ ‘ਚ ਘਰ ਬਣਾਉਣ ਦਾ ਮੌਕਾ