ਚੋਰ ਔਰਤ ਦੀਆਂ ਕੰਨਾਂ ਦੀ ਸੋਨੇ ਦੀਆਂ ਵਾਲੀਆਂ ਖੋਹ ਕੇ ਹੋਏ ਫਰਾਰ।
ਖਨੌਰੀ : (ਸਤਨਾਮ ਸਿੰਘ ਕੰਬੋਜ ) ਅੱਜ ਸਵੇਰੇ ਸਥਾਨਕ ਸ਼ਹਿਰ ਵਿੱਚ ਚੋਰਾਂ ਵੱਲੋਂ ਇਕ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਪਤੀ ਪਤਨੀ ਮਾਸਟਰ ਧਰਮਪਾਲ ਵਾਸੀ ਵਾਰਡ ਨੰਬਰ3 ਮਾਸਟਰ ਕਾਲੋਨੀ ਨੇ ਦੱਸਿਆ ਕਿ ਉਹ ਸਵੇਰੇ ਇੱਕ ਮੰਦਰ ਵਿੱਚ ਪੂਜਾ ਕਰਕੇ ਵਾਪਸ ਘਰ ਨੂੰ ਆ ਰਹੀ ਸੀ।
ਕਿ ਇੱਕ ਗੱਡੀ ਮੇਰੇ ਕੋਲ ਆ ਕੇ ਰੁਕੀ ਅਤੇ ਉਸ ਵਿਚ ਦੋ ਨੌਜਵਾਨ ਸਵਾਰ ਸਨ ਤਾਂ ਇੱਕ ਨੌਜਵਾਨ ਨੇ ਉੱਤਰ ਕੇ ਮੇਰੇ ਮੂੰਹ ਤੇ ਰੁਮਾਲ ਨਾਲ ਕੋਈ ਨਸ਼ੀਲੀ ਚੀਜ਼ ਸੁੰਘਾ ਕੇ ਮੈਨੂੰ ਗੱਡੀ ਵਿੱਚ ਬਿਠਾ ਲਿਆ ਅਤੇ ਥੋੜ੍ਹੀ ਦੂਰ ਜਾ ਕੇ ਮੇਨ ਰੋਡ ਤੇ ਮੈਨੂੰ ਉਤਾਰ ਦਿੱਤਾ ।ਜਦੋਂ ਮੈਂ ਆਪਣੇ ਘਰ ਗਈ ਤਾਂ ਮੇਰੇ ਬੱਚਿਆਂ ਦੀ ਨਜ਼ਰ ਮੇਰੇ ਕੰਨਾਂ ਤੇ ਪਈ ਤਾਂ ਉਸ ਦੇ ਕੰਨਾਂ ਚੋਂ ਸੋਨੇ ਦੀਆਂ ਵਾਲੀਆਂ ਗਾਇਬ ਸਨ।
ਇਸ ਸਬੰਧੀ ਥਾਣਾ ਖਨੌਰੀ ਵਿਖੇ ਸੂਚਨਾ ਦੇ ਦਿੱਤੀ ਗਈ ਹੈ ।ਅੱਗੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨ ਸਿੰਘ ਗਿੱਲ ਨੇ ਦੱਸਿਆ ਕਿ ਹਫ਼ਤਾ ਪਹਿਲਾਂ ਵੀ ਇਸੇ ਤਰ੍ਹਾਂ ਗੱਡੀ ਵਿੱਚ ਬਿਠਾ ਕੇ ਦੋ ਔਰਤਾਂ ਦੀਆਂ ਸੋਨੇ ਦੀਆਂ ਚੂੜੀਆਂ ਕੱਟ ਕੇ ਲੈ ਗਏ ਸਨ। ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਰਕੇ ਚੋਰਾਂ ਦੇ ਹੌਸਲੇ ਬੁਲੰਦ ਹਨ। ਜਦੋਂ ਇਸ ਸਬੰਧੀ ਥਾਣਾ ਮੁਖੀ ਹਾਕਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਇਸ ਬਾਰੇ ਪਤਾ ਕਰਕੇ ਕਾਰਵਾਈ ਕਰਦੇ ਹਾਂ ।