ਗ੍ਰਾਮ ਪੰਚਾਇਤ ਹੋਤੀਪੁਰ ਵੱਲੋਂ ਛੱਪੜ ਦੀ ਸਫ਼ਾਈ ਦਾ ਕੰਮ ਵੱਡੇ ਪੱਧਰ ਤੇ ਕੀਤਾ ਸ਼ੁਰੂ
ਪਿੰਡ ਚ ਵਿਕਾਸ ਕਾਰਜ ਸਭ ਤੋਂ ਵੱਡੇ ਪੱਧਰ ਤੇ ਹੋਣਗੇ :ਸਰਪੰਚ ਲਵਪ੍ਰੀਤ ਸਿੰਘ
ਸੰਗਰੂਰ ਜ਼ਿਲ੍ਹੇ ਚ ਸਭ ਤੋਂ ਨਿਵਕੇਲਾ ਪਿੰਡ ਹੋਵੇਗਾ ਹੋਤੀਪੁਰ: ਸਰਪੰਚ

ਖਨੌਰੀ (ਸਤਨਾਮ ਸਿੰਘ ਕੰਬੋਜ) : ਖਨੌਰੀ ਦੇ ਅਧੀਨ ਪੈਂਦੇ ਨੇੜਲੇ ਪਿੰਡ ਹੋਤੀਪੁਰ ਦੇ ਸਰਪੰਚ ਲਵਜੀਤ ਸਿੰਘ ਬੱਬੀ ਵੱਲੋਂ ਸਰਕਾਰ ਦੀਆ ਹਦਾਇਤਾਂ ਅਨੁਸਾਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੋਰ ਭੱਠਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਛੱਪੜਾਂ ਦੀ ਸਫਾਈ ਦਾ ਕੰਮ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ ।ਇਸ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਨੌਜਵਾਨ ਸਰਪੰਚ ਲਵਜੀਤ ਸਿੰਘ ਬੱਬੀ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ ਚ ਛੱਪੜਾਂ ਦੀ ਸਫਾਈ ਪਿਛਲੀ ਅਕਾਲੀ ਸਮੇਂ ਦੀ ਸਰਕਾਰ ਵਿੱਚ ਬਿਲੱਕੁਲ ਨਹੀਂ ਕੀਤੀ ਅਤੇ ਨਾਂ ਹੀ ਕੋਈ ਹੋਰ ਵਿਕਾਸ ਦਾ ਕੰਮ ਕੀਤਾ ।ਜਿਸ ਨਾਲ ਸਮੁੱਚੇ ਪਿੰਡ ਨੂੰ ਫ਼ਾਇਦਾ ਹੋ ਸਕਦਾ ।ਅਕਾਲੀ ਸਰਕਾਰ ਨੇ ਸਿਰਫ ਆਪਣੇ ਵਰਕਰਾਂ ਦੇ ਨਿੱਜੀ ਹਿਤਾਂ ਲਈ ਹੀ ਕੰਮ ਕੀਤੇ ਹਨ। ਅਤੇ ਬਾਕੀ ਲੋਕਾਂ ਨੂੰ ਅੱਖੋਂ ਉਹਲੇ ਕੀਤਾ ਹੈ । ਪਰ ਹੁਣ ਸਮੇਂ ਦੀ ਕਾਂਗਰਸ ਸਰਕਾਰ ਨੇ ਸਮੁੱਚੇ ਇਲਾਕੇ ਅਤੇ ਹਰ ਪਿੰਡ ਦਾ ਵਿਕਾਸ ਕੀਤਾ ਹੈ । ਜਿਸ ਵਿੱਚ ਪਿੰਡਾਂ ਦੀਆ ਸੜਕਾਂ ਨੂੰ ਲੋਕ ਟਾਇਲ ਨਾਲ ਪੱਕਾ ਕਰਨਾ ,ਨਾਲੀਆਂ ਦੀ ਜਗਾ ਸੀਵੇਰਜ ਪਾਉਣਾ ਪਿੰਡਾਂ ਵਿੱਚ ਲਾਈਟਾਂ ਲਾਉਣ ਦੇ ਨਾਲ ਨਾਲ ਸਾਰੇ ਇਲਾਕੇ ਦੀਆ ਲਿੰਕ ਸੜਕਾਂ ਨੂੰ ਰਿਪੇਅਰ ਕੀਤਾ ਗਿਆ ਹੈ । ਜਿਸ ਵੱਲ ਅਕਾਲੀ ਸਰਕਾਰ ਨੂੰ ਦੱਸ ਸਾਲਾ ਵਿੱਚ ਬਿੱਲਕੁਲ ਧਿਆਨ ਨਹੀਂ ਦਿੱਤਾ।ਇਸ ਮੌਕੇ ਨੇ ਕਿਹਾ ਕਿ ਬਲਾਕ ਸੰਮਤੀ ਚੇਅਰਮੈਨ ਭੱਲਾ ਸਿੰਘ ਕੜੈਲ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਹੋਤੀਪੁਰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਲੱਗੀ ਹੋਈ ਹੈ । ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਰਜਿੰਦਰ ਕੋਰ ਭੱਠਲ ਦਾ ਬੁਹਤ ਬੁਹਤ ਧੰਨਵਾਦ ਕਰਦੇ ਹਾਂ ਜੋ ਇਲਾਕੇ ਵਿੱਚ ਵਿਕਾਸ ਦੇ ਕੰਮ ਬਿਨਾ ਕਿਸੇ ਭੇਦਭਾਵ ਦੇ ਕਰਵਾ ਰਹੇ ਹਨ ।ਜਰਨੈਲ ਸਿੰਘ , ਸਾਹਬ ਸਿੰਘ, ਦਿਲਬਾਗ ਸਿੰਘ ,ਨਿਧਾਨ ਸਿੰਘ ,ਵਿਕਰਮਜੀਤ ਸਿੰਘ, ਮਹਿੰਦਰ ਕੌਰ, ਸੋਨਾ ਰਾਣੀ ਆਦਿ ਹਾਜ਼ਰ ਸਨ ।