Hamara Today
Hindi & Punjabi Newspaper

ਹੋ ਜਾਵੋ ਸਾਵਧਾਨ- ਹਵਾ ਜ਼ਰੀਏ ਵੀ ਇਸ ਤਰਾਂ ਫੈਲ ਸਕਦਾ ਕੋਰੋਨਾ , ਖੋਜ ‘ਚ ਵੱਡਾ ਖ਼ੁਲਾਸਾ

0

ਸੁਭਾਸ਼ ਕਾਮਰਾ : ਕੋਰੋਨਾ ਵਾਇਰਸ ਦਾ ਹਵਾ ਜ਼ਰੀਏ ਹੋਣ ਵਾਲਾ ਪਸਾਰ ਜ਼ਿਆਦਾ ਘਾਤਕ ਤੇ ਬਿਮਾਰੀ ਨੂੰ ਫੈਲਣ ਦਾ ਮੁੱਖ ਜ਼ਰੀਆ ਹੋ ਸਕਦਾ ਹੈ। ਇਕ ਅਧਿਐਨ ‘ਚ ਦੁਨੀਆਂ ਭਰ ‘ਚ ਇਸ ਮਹਾਮਾਰੀ ਦੇ ਤਿੰਨ ਪ੍ਰਮੁੱਖ ਕੇਂਦਰਾਂ ‘ਚ ਵਾਇਰਸ ਦੇ ਪ੍ਰਕੋਪ ਦਾ ਮੁਲਾਂਕਣ ਕੀਤਾ ਗਿਆ ਹੈ।
ਖੋਜਾਰਥੀਆਂ ਨੇ ਚਿੰਤਾ ਜ਼ਾਹਰ ਕੀਤੀ ਕਿ ਵਿਸ਼ਵ ਸਿਹਤ ਸੰਗਠਨ ਲੰਬੇ ਸਮੇਂ ਤੋਂ ਸਿਰਫ਼ ਸੰਪਰਕ ‘ਚ ਆਉਣ ਵਾਲੇ ਵਾਇਰਸ ਨੂੰ ਰੋਕਣ ‘ਤੇ ਜ਼ੋਰ ਦਿੰਦਾ ਰਿਹਾ ਹੈ ਤੇ ਕੋਰੋਨਾ ਵਾਇਰਸ ਦੇ ਹਵਾ ਜ਼ਰੀਏ ਫੈਲਣ ਦੇ ਤੱਥ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਹੈ।
ਖੋਜਰਾਥੀਆਂ ਮੁਤਾਬਕ ਅਮਰੀਕਾ ‘ਚ ਲਾਗੂ ਸਮਾਜਿਕ ਦੂਰੀ ਦੇ ਨਿਯਮ ਜਿਹੇ ਰੋਕਥਾਮ ਉਪਾਅ ਕਾਫੀ ਨਹੀਂ ਹਨ। ਉਨ੍ਹਾਂ ਕਿਹਾ ਸਾਡੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਕੋਵਿਡ-19 ਗਲੋਬਲ ਮਹਾਮਾਰੀ ਨੂੰ ਰੋਕਣ ‘ਚ ਦੁਨੀਆਂ ਇਸ ਲਈ ਨਾਕਾਮ ਹੋਈ ਕਿਉਂਕਿ ਉਸ ਨੇ ਹਵਾ ਜ਼ਰੀਏ ਵਾਇਰਸ ਦੇ ਫੈਲਣ ਦੀ ਗੰਭੀਰਤਾ ਨੂੰ ਪਛਾਣਿਆ ਨਹੀਂ।
PNAS ਮੈਗਜ਼ੀਨ ‘ਚ ਛਪੇ ਅਧਿਐਨ ਮੁਤਾਬਕ ਹਵਾ ਤੋਂ ਹੋਣ ਵਾਲਾ ਪਸਾਰ ਜ਼ਿਆਦਾ ਹਮਲਾਵਰ ਹੈ ਤੇ ਇਹ ਇਸ ਬਿਮਾਰੀ ਦੇ ਪਸਾਰ ਦਾ ਮੁੱਖ ਜ਼ਰੀਆ ਹੈ। ਖੋਜ ਦੇ ਮੁਤਾਬਕ ਨੱਕ ਰਾਹੀਂ ਸਾਹ ਲੈਣ ਵਾਲੇ ਏਰੋਸੈਲ ਵਿਸ਼ਾਣੂ ਸਾਹ ਲੈਣ ਜ਼ਰੀਏ ਸਰੀਰ ‘ਚ ਦਾਖ਼ਲ ਹੋ ਸਕਦੇ ਹਨ। ਉਨ੍ਹਾਂ ਨਤੀਜਾ ਕੱਢਿਆ ਕਿ ਜਨਤਕ ਸਥਾਨਾਂ ‘ਤੇ ਮਾਸਕ ਪਹਿਨ ਕੇ ਬਿਮਾਰੀ ਨੂੰ ਫੈਲਣ ਤੋਂ ਰੋਕਣ ‘ਚ ਕਾਫੀ ਮਦਦ ਮਿਲ ਸਕਦੀ ਹੈ।

Leave A Reply

Your email address will not be published.

This website uses cookies to improve your experience. We'll assume you're ok with this, but you can opt-out if you wish. AcceptRead More